… ਪੰਜਾਬ ਵਿਚ ਲੋਕਾਂ ਲਈ ‘ਕ’ ਤੋਂ ਕਾਂਗਰਸ ਅਤੇ ‘ਕ’ ਕਲੇਸ਼
… ਨਾ ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਦੇ ਸਕਦੀ ਹੈ, ਨਾ ਪੰਜਾਬ ਵਿੱਚ ਉਸਦਾ ਕੋਈ ਭਵਿੱਖ: ਰਾਘਵ ਚੱਢਾ
… ਪੰਜਾਬ ਦੇ ਲੋਕ ਕੇਵਲ ਆਮ ਆਦਮੀ ਪਾਰਟੀ ਤੋਂ ਉਮੀਦ, ਪੂਰਨ ਬਹੁਮਤ ਨਾਲ ਸਰਕਾਰ ਬਣੇਗੀ: ਰਾਘਵ ਚੱਢਾ
… ਚੋਣਾਂ ਦੇ ਮੱਦੇਨਜਰ ਬਿਜਲੀ ਦੇ ਬਿਲ ‘ਚ 25-50 ਪੈਸੇ ਪ੍ਰਤੀ ਯੂਨਿਟ ਦੀ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸਸਿ ਕਰ ਰਹੇ ਨੇ ਕੈਪਟਨ : ਵਿਧਾਇਕ ਰਾਘਵ ਚੱਢਾ
… ਕੇਜਰੀਵਾਲ ਸਰਕਾਰ ਮਾਡਲ ‘ਚ ਲੋਕਾਂ ਨੂੰ ਬਿਜਲੀ ਦਾ ਬਿਲ ਹੀ ਨਹੀਂ ਦੇਣਾ ਪੈਂਦਾ, ਕੈਪਟਨ ਸਰਕਾਰ ਮਾਡਲ ‘ਚ ਲੋਕਾਂ ਨੂੰ ਪੂਰੇ ਦੇਸ ਵਿੱਚੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ
… ਸੱਤਾ ਸੰਭਾਲਣ ਤੋਂ ਬਾਅਦ ਕੈਪਟਨ ਨੇ ਕਈ ਗੁਣਾ ਬਿਜਲੀ ਦੇ ਬਿੱਲ ਵਧਾਏ
… ‘ਘਰ ਘਰ ਰੁਜਗਾਰ’ ਕੈਪਟਨ ਦਾ ਵਾਅਦਾ, ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਪੁੱਤਾਂ ਨੂੰ ਹੀ ਦੇ ਰਹੇ ਨੇ ਲਾਭ
ਚੰਡੀਗੜ੍ਹ, 3 ਜੂਨ 2021 – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਸਰਕਾਰ ਵੱਲੋਂ ਬਿਜਲੀ ਦੀ ਕੀਮਤ ਵਿੱਚ 50 ਪੈਸੇ ਕਮੀ ਕਰਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਰਾਜ ਕਾਲ ਦੇ ਚਾਰ ਸਾਲਾਂ ‘ਚ ਬਿਜਲੀ ਦੇ ਬਿੱਲਾਂ ਵਿੱਚ ਭਾਰੀ ਵਾਧਾ ਕੀਤਾ ਹੈ, ਪਰ ਹੁਣ ਆਖਰੀ ਸਾਲ ਵਿੱਚ ਬਿਜਲੀ ਦੇ ਬਿਲ ‘ਚ ਪ੍ਰਤੀ ਯੂਨਿਟ ਚੁਆਨੀ ਅਠਾਨੀ ਦੀ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸਸਿ ਕੀਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਵਾਧੂ ਬਿਜਲੀ ਵਾਲਾ ਸੂਬਾ ਦੇਸ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਵੇਚ ਰਿਹਾ ਹੈ। ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਡਰਾਮੇਬਾਜੀ ਅਤੇ ਧੋਖੇਬਾਜੀ ਨੂੰ ਸਮਝ ਚੁੱਕੇ ਹਨ ਅਤੇ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ।
ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਲੋਕਾਂ ਦੇ ਸਾਹਮਣੇ ਇੱਕ ਆਮ ਆਦਮੀ ਪਾਰਟੀ ਦਾ ਦਿੱਲੀ ਵਿਚਲਾ ਕੇਜਰੀਵਾਲ ਸਰਕਾਰ ਮਾਡਲ ਹੈ, ਜਿਥੇ ਲੋਕਾਂ ਨੂੰ ਬਿਜਲੀ ਦਾ ਬਿਲ ਹੀ ਨਹੀਂ ਦੇਣਾ ਪੈਂਦਾ। ਦੂਜੇ ਪਾਸੇ ਕਾਂਗਰਸ ਪਾਰਟੀ ਦਾ ਪੰਜਾਬ ਵਿਚਲਾ ਕੈਪਟਨ ਸਰਕਾਰ ਮਾਡਲ ਹੈ, ਜਿਥੇ ਲੋਕਾਂ ਨੂੰ ਪੂਰੇ ਦੇਸ ਵਿੱਚੋਂ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਕੈਪਟਨ ਨੇ ਕਈ ਗੁਣਾ ਬਿਜਲੀ ਦੇ ਬਿੱਲ ਵਧਾਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਵੇਲੇ ਪਾਵਰ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਅਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੇ ਵਾਅਦੇ ਝੂਠੇ ਸਾਬਤ ਹੋਏ। ਉਨ੍ਹਾਂ ਦੋਸ ਲਾਇਆ ਕਿ ‘ਘਰ ਘਰ ਰੁਜਗਾਰ’ ਦਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਕੇਵਲ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਪੁੱਤਾਂ ਨੂੰ ਹੀ ਦੇ ਰਹੇ ਨੇ ਲਾਭ ਦੇ ਰਹੇ ਹਨ। ਆਮ ਪਰਿਵਾਰਾਂ ਦੇ ਬੱਚੇ ਕਰੋੜਾਂ ਰੁਪਏ ਖਰਚ ਕੇ ਚੰਗੇ ਭਵਿੱਖ ਦੀ ਆਸ ‘ਚ ਵਿਦੇਸਾਂ ਨੂੰ ਜਾ ਰਹੇ, ਕਿਉਂ ਪੰਜਾਬ ਦਾ ਭਵਿੱਖ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਬਰਬਾਦ ਕਰ ਦਿੱਤਾ ਹੈ।
ਵਿਧਾਇਕ ਚੱਢਾ ਨੇ ਕਿਹਾ ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਮੁੱਖ ਮੰਤਰੀ ਕੋਰੋਨਾ ਮਹਾਮਾਰੀ ਨਾਲ ਲੜਨ ਦੀ ਥਾਂ ਆਪਸ ਵਿੱਚ ਲੜ ਰਹੇ ਹਨ। ਕੋਰੋਨਾ ਵਾਇਰਸ ਤੋਂ ਇਲਾਜ ਲਈ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ, ਵੈਂਟੀਲੇਟਰ, ਸਟਾਫ ਅਤੇ ਆਈ.ਸੀ.ਯੂ ਬੈਡਾਂ ਦਾ ਕੋਈ ਪ੍ਰਬੰਧ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਵਾਅਦਾ ਖਿਲਾਫੀ ਕਾਰਨ ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਦੇ ਸਕਦੀ ਹੈ, ਨਾ ਪੰਜਾਬ ਵਿੱਚ ਉਸਦਾ ਕੋਈ ਭਵਿੱਖ ਹੈ।
ਅੱਜ ਸੂਬੇ ‘ਚ ‘ਕ’ ਕਾਂਗਰਸ ਅਤੇ ‘ਕ’ ਕਲੇਸ ਹੀ ਚੱਲ ਰਿਹਾ ਹੈ। ਕਾਂਗਰਸ ਪਾਰਟੀ ਖੁੱਦ ਵੈਂਟੀਲੇਟਰ ‘ਤੇ ਪਈ ਹੈ, ਕੋਈ ਦਵਾਈ, ਰੈਮਡੇਸਿਿਵਰ ਜਾਂ ਪਲਾਜਮਾ ਥਰੈਪੀ ਉਸ ਨੂੰ ਨਹੀਂ ਬਚਾਅ ਸਕਦੀ। ਚੱਢਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਕੇਵਲ ਆਮ ਆਦਮੀ ਪਾਰਟੀ ਤੋਂ ਉਮੀਦ ਹੈ ਅਤੇ ਪੂਰਨ ਬਹੁਮਤ ਨਾਲ ਪੰਜਾਬ ‘ਚ ਪਾਰਟੀ ਦੀ ਸਰਕਾਰ ਬਣੇਗੀ । ਕੇਵਲ ਆਮ ਆਦਮੀ ਪਾਰਟੀ ਤੋਂ ਉਮੀਦ ਰੱਖ ਰਹੇ ਹਨ ਕਿ ਆਪ ਦੀ ਸਰਕਾਰ ਹੀ ਪੰਜਾਬ ਨੂੰ ਮੁੱੜ ਖੁਸਹਾਲੀ ਵੱਲ ਲੈ ਕੇ ਜਾਵੇਗੀ। ਇਸ ਸਮੇਂ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਹਾਜਰ ਸਨ।