- 2022 ਚ ਕਾਂਗਰਸ ਦੀ ਧੌਣ ‘ਤੇ ਗੋਡਾ ਰੱਖੇਗੀ ਬਸਪਾ
ਬਲਾਚੌਰ, 6 ਮਾਰਚ 2021 – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਪੁਰਬ ਮਨਾਉਣ ਦੇ ਮੌਕੇ ਤੇ ਪਿੰਡ ਸਿਆਣਾ, ਬਲਾਚੌਰ, ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਜੀ ਨੇ ਹਾਜ਼ਰੀ ਲਗਵਾਈ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਧੀਆਂ-ਸਪੁਤੱਰ ਹਾਂ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਬੇਗਮਪੁਰਾ ਵਸਾਉਣ ਦਾ ਸੁਪਨਾ ਪੂਰਾ ਕਰੀਏ। ਇਹ ਸੁਪਨਾ ਅੱਜ ਤੋਂ 600 ਸਾਲ ਪਹਿਲਾਂ ਗੁਰੂ ਸਾਹਿਬ ਨੇ ਲਿਆ ਸੀ ਜੋ ਹਾਲੇ ਤੱਕ ਪੁਰਾ ਨਹੀਂ ਹੋਇਆ। ਦਸ਼ਮੇਸ਼ ਪਿਤਾ ਦਾ ਸੁਪਨਾ ‘ਇਨ ਗਰੀਬ ਸਿਖਨ ਕੋ ਮੇ ਦੇਉ ਪਾਤਸ਼ਾਹੀ’ ਹਾਲੇ ਤੱਕ ਪੂਰਾ ਨਹੀਂ ਹੋਇਆ। ਗੁਰੂਆਂ-ਮਹਾਂਪੁਰਸ਼ਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਹੀ ਸਾਹਿਬ ਕਾਂਸ਼ੀਰਾਮ ਨੇ ਬਸਪਾ ਦਾ ਗਠਨ ਕੀਤਾ ਸੀ।
ਸਰਦਾਰ ਗੜ੍ਹੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ‘ਰਾਜਾ’ ਰਾਣੀ ਦੇ ਪੇਟ ਚੋ ਪੈਦਾ ਹੁੰਦਾ ਸੀ, ਪਰ ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ ਨੇ ‘ਰਾਜੇ’ ਨੂੰ ‘ਵੋਟਾਂ ਵਾਲੀ ਪੇਟੀ’ ਚੋ ਪੈਦਾ ਹੋਣ ਨੂੰ ਲਾ ਦਿਤਾ। ਇਸ ਦੇ ਬਾਵਜੂਦ ਆਜ਼ਾਦੀ ਦੇ 73 ਸਾਲਾਂ ਤੋਂ ਲੈਕੇ ਅੱਜ ਤੱਕ ਸਾਡਾ ‘ਰਾਜਾ’ ਨਹੀਂ ਬਣਿਆ ਤੇ ਨਾਹੀ ਇਹਨਾਂ ਜਾਤੀਵਾਦੀ ਸਰਕਾਰਾਂ ਨੇ ਬਣਾਇਆ ਹੈ। ਇਸ ਲਈ ਅੱਜ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਅਸੀਂ 2022 ਵਿੱਚ ਆਪਣਾ ਰਾਜਾ ਬਣਾਵਾਂਗੇ। ਸਰਦਾਰ ਗੜ੍ਹੀ ਨੇ ਕਿਹਾ ਕਿ ਮੈਂ ਸ੍ਰੀ ਗੁਰੂ ਰਵਿਦਾਸ ਜੀ ਦਾ ਪੁੱਤਰ ਹਾਂ, ਮੈਂ ਇਹ ਵਾਅਦਾ ਕਰਦਾ ਕਿ ਅਗਲੇ ਸਾਲ ਸ੍ਰੀ ਗੁਰੂ ਰਵਿਦਾਸ ਜੀ ਦੀ ਸੋਚ ਰੱਖਣ ਵਾਲਾ ਹੀ ਪੰਜਾਬ ਦਾ ਮੁੱਖ ਮੰਤਰੀ ਬਣੇਗਾ।
ਇਸ ਲਈ ਕਾਂਗਰਸ ਅੱਜ ਮੈਨੂੰ ਘੇਰਨ ਲਈ ਆਪਣੇ ਟੁਕੜਬੋਚਾਂ ਤੋਂ ਤਰਾਂ ਤਰਾਂ ਦੇ ਹੱਥਕੰਡੇ ਅਪਣਾ ਰਹੀ ਹੈ। ਪਰ ਇਹ ‘ਜਸਵੀਰ ਸਿੰਘ’ ਕਿਸੇ ਤੋਂ ਡਰਨ ਵਾਲਾ ਨਹੀਂ ਹੈ, ਸਗੋਂ ਅਸੀਂ ਬਿਨਾਂ ਡਰੇ ਬਿਨਾਂ ਝੁਕੇ ਕਾਂਗਰਸ ਦੀਆਂ ਚਾਲਾਂ ਦਾ ਟਾਕਰਾ ਕਰਦੇ ਹੋਏ ਅਗਲੀ ਸਰਕਾਰ ਵਿੱਚ ਹਿੱਸੇਦਾਰੀ ਪਾਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਬਣਾਵੇਗੀ। ਸ ਗੜ੍ਹੀ ਨੇ ਕਿਹਾ ਕਿ 15 ਮਾਰਚ ਨੂੰ ਪੰਜਾਬ ਦੀ 117 ਵਿਧਾਨ ਸਭਾਵਾਂ ਵਿੱਚ ‘ਹਾਥੀ ਯਾਤਰਾਵਾਂ’ ਕੱਢੇਗੀ ਤੇ ਕਿਸਾਨਾਂ ਦੇ ਕਾਲੇ ਕਾਨੂੰਨ, ਮੰਡਲ ਕਮਿਸ਼ਨ ਰਿਪੋਰਟ, ਗਰੀਬਾਂ ਦੇ 5-5 ਮਰਲੇ ਦੇ ਪ੍ਲਾਟਾ,ਘਰ ਘਰ ਨੌਕਰੀ, ਘਰ ਘਰ ਨੌਕਰੀ, ਹੋਰ ਜਨਤਕ ਮੁੱਦਿਆਂ ਨੂੰ ਲੈਕੇ ਸਰਕਾਰ ਖਿਲਾਫ ਖਿਲਾਫ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕਰੇਗੀ।
ਸਰਦਾਰ ਗੜ੍ਹੀ ਨੇ ਗੂੰਜਦਿਆਂ ਕਿਹਾ ਕਿ 2022 ‘ਚ ਹਾਥੀ ਚੰਡੀਗੜ੍ਹ ਵਿਧਾਨ ਸਭਾ ਵਿੱਚ ਵੜਨ ਜਾ ਰਿਹਾ ਉਸ ਨੂੰ ਨਾ ਅਕਾਲੀ ਰੋਕ ਸਕਦੇ ਆ ਨਾ ਕੈਪਟਨ ਦੀ ਕਾਂਗਰਸ। ਬਸਪਾ 2022 ਵਿਚ ਕਾਂਗਰਸ ਸਰਕਾਰ ਦੀ ਧੌਣ ਤੇ ਗੋਡਾ ਰੱਖੇਗੀ। ਇਸ ਮੌਕੇ ਤੇ ਵਿਧਾਨ ਸਭਾ ਬਲਾਚੌਰ ਦੇ ਪ੍ਰਧਾਨ ਜਸਵੀਰ ਸਿੰਘ ਔਲੀਆਪੁਰ, ਸ੍ਰੀ ਹਰਬੰਸ ਲਾਲ ਚਨਕੋਆ, ਭੁਪਿੰਦਰ ਸਿੰਘ ਬੇਗ਼ਮਪੁਰੀ, ਕੌਂਸਲਰ ਪਰਮਿੰਦਰ ਪੰਮਾ ,ਧਿਆਨ ਸਿੰਘ ਮਜ਼ਾਰਾ, ਸੁਰਿੰਦਰ ਸ਼ਿਹਮਾਰ, ਵਿਜੇ ਕੁਮਾਰ, ਬਾਬਾ ਅਜੀਤ ਸਿੰਘ, ਕਮੇਟੀ ਪ੍ਰਧਾਨ ਕੁਲਬੀਰ ਕੁਮਾਰ, ਬਲਵਿੰਦਰ ਕੁਮਾਰ, ਹਰਬੰਸ ਕਲੇਰ, ਜਸਵੀਰ ਸਿੰਘ, ਜਸਵੰਤ ਕਲੇਰ, ਦਲਵੀਰ ਸਿੰਘ, ਸੁਖਵੰਤ ਰਾਏ, ਬਲਵਿੰਦਰ ਸਿੰਘ, ਯਸ਼ਪਾਲ ਚੁੰਬਰ, ਭੋਜਰਾਮ ਆਦਿ ਸ਼ਾਮਿਲ ਸੀ।