ਨਗਰ ਕੌਂਸਲ ਚੋਣਾਂ ‘ਤੇ ਕਾਂਗਰਸ ਦਾ ਕਬਜ਼ਾ

ਚੰਡੀਗੜ੍ਹ, 17 ਫਰਵਰੀ 2021 – ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਪਾਰਟੀ ਨੇ ਹੂੰਝਾ ਫੇਰ ਜਿੱਤਾ ਪ੍ਰਾਪਤ ਕੀਤੀ ਹੈ। 7 ਨਗਰ ਨਿਗਮਾਂ ਚੋਂ 6 ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੀ ਕਾਂਗਰਸ ਦੀ ਝੰਡੀ ਰਹੀ ਹੈ। 109 ਚੋਂ ਕਰੀਬ 100 ਕੌਂਸਲਾਂ ਚ ਬਹੁਮਤ ਹਾਸਲ ਕੀਤਾ ਹੈ।

ਇਸ ਤੋਂ ਬਿਨਾਂ ਇਹ ਹੀ ਨਹੀਂ ਕਾਂਗਰਸ ਨੇ ਅਕਾਲੀ ਦਲ ਦੇ ਕਈ ਗੜ੍ਹ ਮੰਨੇ ਜਾਂਦੇ ਇਲਾਕੇ ਜਲਾਲਾਬਾਦ ਅਤੇ ਬਠਿੰਡਾ ‘ਚ ਵੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਿਸ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਟਵੀਟ ਕਰਕੇ ਲਿਖਿਆ ਕਿ 53 ਸਾਲਾਂ ਵਿੱਚ ਪਹਿਲੀ ਵਾਰ ਬਠਿੰਡਾ ਵਿੱਚ ਇੱਕ ਕਾਂਗਰਸ ਦਾ ਮੇਅਰ ਹੋਵੇਗਾ।

ਇਨ੍ਹਾਂ ਚੋਣਾਂ ‘ਚ ਆਪ, ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਾਰਟੀਆਂ ਕੁੱਝ ਖਾਸ ਕਮਾਲ ਨਹੀਂ ਕਰ ਸਕੀਆਂ। ਬੀਜੇਪੀ ‘ਤੇ ਤਾਂ ਕਿਸਾਨੀ ਅੰਦੋਲਨ ਦਾ ਰੰਗ ਕਾਫੀ ਦਿਖਿਆ ਅਤੇ ਉਸ ਦੀ ਹਾਲਤ ਖਾਰਾਬ ਹੀ ਰਹੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਿਹਾਨਾ ਦੇ ਨਵੇਂ ਟਵੀਟ ਨੇ ਛੇੜਿਆ ਵਿਵਾਦ, ਪੜ੍ਹੋ ਇਸ ਵਾਰ ਕੀ ਕੀਤਾ ?

ਉਦਯੋਗਾਂ ਦੇ ਵਿਕਾਸ ਲਈ ਐਕਸੀਲੇਟਰ ਲੁਧਿਆਣਾ ਇੰਟਰਪ੍ਰੀਨਿਓਰਜ਼ ਨੂੰ ਮਿਲੀ ਵੱਡੀ ਸਫਲਤਾ