ਨਵੀਂ ਦਿੱਲੀ, 4 ਜੂਨ 2021 – ਅਮਰੀਕਾ ਤੇ ਕੈਨੇਡਾ ਸਮੇਤ ਦੁਨੀਆ ਦੇ ਕਈ ਅਮੀਰ ਦੇਸ਼ਾਂ ਨੇ 12 ਸਾਲਾਂ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰ ਦਿੱਤਾ ਹੈ।
12 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਣ ਕਰਨ ਵਾਲੇ ਦੇਸ਼ਾਂ ‘ਚ ਅਮਰੀਕਾ, ਕੈਨੇਡਾ, ਜਪਾਨ, ਇਟਲੀ, ਦੁਬਈ, ਸਿੰਗਾਪੁਰ, ਪੋਲੈਂਡ, ਲਿਥੁਆਨੀਆ, ਰੋਮਾਨੀਆ, ਹੰਗਰੀ, ਸਵਿਟਜ਼ਰਲੈਂਡ, ਸੈਨ ਮਰੀਨੋ ਆਦਿ ਸ਼ਾਮਿਲ ਹਨ। ਇਹਨਾਂ ਦੇਸ਼ਾਂ ‘ਚ ਬੱਚਿਆਂ ਦਾ ਕੋਰੋਨਾ ਟੀਕਾਕਰਨ ਸ਼ੁਰੂ ਹੋ ਚੁੱਕਿਆ ਹੈ।
ਇਸ ਤੋਂ ਬਿਨਾ ਫਰਾਂਸ, ਜਰਮਨੀ, ਐਸਟੋਨੀਆ, ਆਸਟਰੀਆ, ਇਜ਼ਰਾਈਲ ਆਦਿ ਦੇਸ਼ਾਂ ‘ਚ ਵੀ ਜਲਦ ਹੀ 12 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਣ ਸ਼ੁਰੂ ਕਰ ਦਿੱਤਾ ਜਾਵੇਗਾ।