ਦੀਪ ਸਿੱਧੂ ਨੇ ਜੇਲ੍ਹ ’ਚ ਸੁਰੱਖ਼ਿਆ ਦੇਣ ਬਾਰੇ ਅਦਾਲਤ ’ਚ ਲਾਈ ਅਰਜ਼ੀ ਲਈ ਵਾਪਸ

ਨਵੀਂ ਦਿੱਲੀ, 26 ਫਰਵਰੀ 2021 – 26 ਜਨਵਰੀ ਨੂੰ ਲਾਲ ਕਿਲ੍ਹੇ ਅੰਦਰ ਹਿੰਸਾ ਭੜਕਾਉਣ ਦੇ ਦੋਸ਼ ‘ਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਦੀਪ ਸਿੱਧੂ ਵੱਲੋਂ ਜੇਲ੍ਹ ‘ਚ ਸੁਰੱਖ਼ਿਆ ਲੈਣ ਬਾਰੇ ਅਦਾਲਤ ‘ਚ ਲਾਈ ਆਪਣੀ ਅਰਜ਼ੀ ਸ਼ੁੱਕਰਵਾਰ ਨੂੰ ਵਾਪਸ ਲੈ ਲਈ ਹੈ।

ਅੱਜ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਦੀ ਅਦਾਲਤ ਵਿੱਚ ਪੇਸ਼ ਹੋਏ ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਅਦਾਲਤ ਨੂੰ ਇਹ ਦੱਸਦੇ ਹੋਏ ਉਕਤ ਅਰਜ਼ੀ ਵਾਪਸ ਲੈ ਲਈ ਕਿ ਦੀਪ ਸਿੱਧੂ ਨੂੰ ਜੇਲ੍ਹ ਅੰਦਰ ਵੱਖਰੇ ਸੈੱਲ ਵਿੱਚ ਰੱਖ਼ਿਆ ਗਿਆ ਹੈ।

ਦੀਪ ਸਿੱਧੂ ਵੱਲੋ ਦਾਇਰ ਕੀਤੀ ਇਕ ਹੋਰ ਅਰਜ਼ੀ ਜਿਸ ਵਿੱਚ ਉਸਨੇ ਆਪਣੇ ਖਿਲਾਫ਼ ਦਰਜ ਕੇਸ ਵਿੱਚ ਨਿਰਪੱਖ ਜਾਂਚ ਦੀ ਮੰਗ ਅਤੇ ਕੁਝ ਡਾਟਾ ਰਿਕਾਰਡ ’ਤੇ ਲਿਆਉਣ ਦੀ ਮੰਗ ਰੱਖੀ ਹੈ, ਬਾਰੇ ਫੈਸਲਾ ਵੀ ਅੱਜ ਹੀ ਹੋਣਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੂੰ ਹੋਇਆ ਕੋਰੋਨਾ

ਦਿੱਲੀ ਕਿਸਾਨ ਧਰਨੇ ‘ਚ ਸ਼ਾਮਿਲ 18 ਸਾਲ ਦੇ ਨੌਜਵਾਨ ਦੀ ਮੌਤ