ਕੋਰੋਨਾ ਡਿਊਟੀ ‘ਚ ਰੁੱਝੇ ਪੁਲਿਸ ਮੁਲਾਜ਼ਮ ਨੇ ਧੀ ਦਾ ਵਿਆਹ ਕੀਤਾ ਪੋਸਟਪੌਨ, ਲਾਵਾਰਿਸ ਲਾਸ਼ਾਂ ਦਾ ਕਰ ਰਿਹਾ ਹੈ ਸਸਕਾਰ

Photo Source ANI

ਨਵੀਂ ਦਿੱਲੀ, 7 ਮਈ, 2021 – ਦਿੱਲੀ ਪੁਲਿਸ ਦੇ 56 ਸਾਲਾ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.), ਰਾਕੇਸ਼ ਕੁਮਾਰ ਪਿਛਲੇ 20 ਦਿਨਾਂ ਦੇ ਵੱਧ ਸਮੇਂ ਤੋਂ ਉਨ੍ਹਾਂ ਲੋਕਾਂ ਦਾ ਅੰਤਮ ਸਸਕਾਰ ਕਰ ਰਹੇ ਹਨ, ਜਿਨ੍ਹਾਂ ਦਾ ਸਸਕਾਰ ਕਰਨ ਲਈ ਕੋਈ ਨਹੀਂ ਹੈ। ਉਹ ਆਪਣੀ ਇਹ ਡਿਊਟੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ ਨਿਭਾ ਰਹੇ ਹਨ।

ਰਾਕੇਸ਼ ਕੁਮਾਰ 13 ਅਪ੍ਰੈਲ ਤੋਂ 50 ਤੋਂ ਵੱਧ ਲਾਸ਼ਾਂ ਦਾ ਅੰਤਮ ਸਸਕਾਰ ਕਰ ਚੁੱਕਿਆ ਹੈ ਜਦੋਂ ਕੇ ਹੁਣ ਤਕ ਉਸ ਨੇ ਸ਼ਮਸ਼ਾਨਘਾਟ ਵਿਚ ਘੱਟੋ ਘੱਟ 1100 ਲਾਸ਼ਾਂ ਦੇ ਸਸਕਾਰ ਵਿਚ ਸਹਾਇਤਾ ਕੀਤੀ ਹੈ। ਹਜ਼ਰਤ ਨਿਜ਼ਾਮੂਦੀਨ ਥਾਣੇ ਵਿਚ ਤਾਇਨਾਤ ਕੁਮਾਰ ਨੇ ਆਪਣੀ ਡਿਊਟੀ ਕਾਰਨ ਆਪਣੀ ਧੀ ਦਾ ਵਿਆਹ ਵੀ ਮੁਲਤਵੀ ਕਰ ਦਿੱਤਾ ਜੋ ਕਿ 7 ਮਈ ਨੂੰ ਹੋਣ ਵਾਲਾ ਸੀ। ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਨਹੀਂ ਛੱਡਣਾ ਚਾਹੁੰਦਾ। ਰਾਕੇਸ਼ ਕੁਮਾਰ ਨੇ ਕੋਰੋਨਾ ਦੇ ਦੋਨੋਂ ਟੀਕੇ ਲਗਾਏ ਹਨ ਅਤੇ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ।

ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ਼੍ਰੀਵਾਸਤਵ ਨੇ ਵੀ ਕੁਮਾਰ ਦੀ ਸ਼ਲਾਘਾ ਕੀਤੀ ਅਤੇ ਟਵੀਟ ਕੀਤਾ: “ਕੋਵਡ ਸਮੇਂ ਨੇ ਕੁਝ ਅਸਲ ਨਾਇਕਾਂ ਨੂੰ ਅੱਗੇ ਤੋਰਿਆ ਹੈ। ਏਐਸਆਈ ਰਾਕੇਸ਼ ਉੱਚੇ ਪੱਧਰ ਦੀ ਪ੍ਰਸ਼ੰਸਾ ਅਤੇ ਉਤਸ਼ਾਹ ਦੇ ਹੱਕਦਾਰ ਹਨ। ਅਸਲ ਵਿੱਚ ਇਹ ਉਹ ਇਨਸਾਨ ਹਨ ਜੋ ਸਮਾਜ ਨੂੰ ਅੱਗੇ ਤੋਰਦੇ ਹਨ। ਜਿਹਨਾਂ ਤੋਂ ਕਈਆਂ ਨੂੰ ਸਿੱਖਣ ਦੀ ਜ਼ਰੂਰਤ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨਸਾ ਦੇ ਕਾਰਜਕਾਰੀ ਐਸ ਐਮ ਓ ਨੇ ਦਿੱਤਾ ਅਸਤੀਫ਼ਾ, ਪੜ੍ਹੋ ਕਿਉਂ ?

ਮਾਨਸਾ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ