ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਤਾਰੀਖ ਦਾ ਐਲਾਨ

ਨਵੀਂ ਦਿੱਲੀ, 31 ਮਾਰਚ 2021 – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। DSGMC ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ। 28 ਅਪ੍ਰੈਲ ਨੂੰ ਨਤੀਜੇ ਐਲਾਨੇ ਜਾਣਗੇ।

ਐਨ ਸੀ ਟੀ ਦਿੱਲੀ ਦੇ ਡਾਇਰੈਕਟੋਰੇਟ ਆਫ ਗੁਰੁਦੁਆਰਾ ਇਲੈਕਸ਼ਨ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਜਾਰੀ ਇੱਕ ਪਬਲਿਕ ਨੋਟਿਸ ਤਹਿਤ ਚੋਣ ਅਮਲ ਬਾਰੇ ਦੱਸਿਆ ਗਿਆ ਹੈ ਕਿ 31 ਮਾਰਚ ਬੁੱਧਵਾਰ ਤੋਂ 7 ਅਪ੍ਰੈਲ ਤੱਕ ਕਾਗ਼ਜ਼ ਦਾਖਲ ਕੀਤੇ ਜਾ ਸਕਣਗੇ, 8 ਅਪ੍ਰੈਲ ਨੂੰ ਕਾਗ਼ਜ਼ਾਂ ਦੀ ਪੜਤਾਲ, 10 ਅਪ੍ਰੈਲ ਨੂੰ ਕਾਗ਼ਜ਼ ਵਾਪਸੀ , ਵੋਟਾਂ 25 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਅਤੇ 28 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਦਕਿ ਸਾਰਾ ਚੋਣ ਅਮਲ 29 ਅਪ੍ਰੈਲ ਤੱਕ ਮੁਕੰਮਲ ਹੋਣ ਦੀ ਗੱਲ ਆਖੀ ਗਈ ਹੈ।

ਇਸ ਵਾਰ ਤਿਕੋਣੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਮਨਜੀਤ ਸਿੰਘ ਜੀ ਕੇ ਦੀ ਨਵੀਂ ਪਾਰਟੀ ਜਾਗੋ ਵਿਚਕਾਰ ਟੱਕਰ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਨਮੋਲ ਗਗਨ ਮਾਨ ਵੱਲੋਂ ਆਨੰਦਪੁਰ ਸਾਹਿਬ ਖੇਤਰ ‘ਚ ਨਜਾਇਜ਼ ਚਲਦੀ ਮਾਈਨਿੰਗ ਦੀਆਂ ਖੱਡਾਂ ਦਾ ਦੌਰਾ

ਗੈਂਗਸਟਰ ਜੱਗੂ ਭਗਵਾਨ ਪੁਰੀਆ ਦੀ ਸਿਹਤ ਖ਼ਰਾਬ, ਡਾਕਟਰੀ ਜਾਂਚ ਕਰਨ ਤੋਂ ਬਾਅਦ ਵਾਪਸ ਭੇਜਿਆ ਜੇਲ੍ਹ