ਹੀਰਾ ਵਪਾਰੀ ਮੇਹੁਲ ਚੌਕਸੀ ਨੂੰ CID ਨੇ ਹਿਰਾਸਤ ‘ਚ ਲਿਆ

ਨਵੀਂ ਦਿੱਲੀ, 26 ਮਈ 2021 – ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਨੂੰ ਬੁੱਧਵਾਰ ਦੇਰ ਰਾਤ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਉਸ ਦੇ ਲਾਪਤਾ ਹੋਣ ਦੀਆਂ ਖਬਰਾਂ ਆਈਆਂ ਸਨ।

ਐਂਟੀਗੁਆ ਅਤੇ ਬਰਬੁਡਾ ਤੋਂ ਫ਼ਰਾਰ ਹੋਇਆ ਭਗੌੜਾ ਕਾਰੋਬਾਰੀ ਮੇਹੁਲ ਚੋਕਸੀ ਡੋਮਿਨਿਕਾ ਵਿੱਚ ਫੜਿਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਐਂਟੀਗੁਆ ਆਬਜ਼ਰਵਰ ਨੇ ਦੱਸਿਆ ਹੈ ਕਿ ਮੇਹੁਲ ਚੌਕਸੀ ਨੂੰ ਡੋਮਿਨਿਕਾ ਦੀ ਸੀ.ਆਈ.ਡੀ. ਨੇ ਫੜਿਆ ਹੈ।

ਦੱਸ ਦਈਏ ਕਿ ਐਤਵਾਰ ਨੂੰ ਚੌਕਸੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੋਂ ਹੀ ਉਸ ਦੀ ਤਲਾਸ਼ ਸ਼ੁਰੂ ਹੋ ਗਈ ਸੀ। ਐਲੋ ਨੋਟਿਸ ਅਲਰਟ ਜਾਰੀ ਹੋਣ ਤੋਂ ਬਾਅਦ ਡੋਮਿਨਿਕ ਵਿੱਚ ਉਸ ਨੂੰ ਸੀ.ਆਈ.ਡੀ. ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਸ ਉਸ ਨੂੰ ਐਂਟੀਗੁਆ ਪੁਲਿਸ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਿਲਖਾ ਸਿੰਘ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ, ਹਸਪਤਾਲ ‘ਚ ਕਰਵਾਇਆ ਗਿਆ ਦਾਖਲ

ਜ਼ਮੀਨੀ ਵਿਵਾਦ ਨੂੰ ਲੈ ਕੇ ਪਿਉ-ਪੁੱਤਰ ਦਾ ਗੋਲੀਆਂ ਮਾਰ ਕੇ ਕਤਲ