ਰਾਜਪੁਰਾ, 24 ਫਰਵਰੀ 2021 – ਅੱਜ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਇਕ ਵਫਦ ਸੁਰਿੰਦਰ ਸਿੰਘ ਬੰਟੀ ਖਾਨਪੁਰ, ਬਲਜਿੰਦਰ ਸਿੰਘ ਅਬਦਲਪੁਰ, ਸ਼ਿਵ ਕੁਮਾਰ ਭੂਰਾ,ਬਲਕਾਰ ਸਿੰਘ ਕੋਟਲਾ, ਹਰਿੰਦਰ ਸਿੰਘ ਕੰਗ, ਵਿਕਰਮਜੀਤ ਸਿੰਘ ਨਲਾਸ ਰੋਡ, ਬਿਕਰਮ ਸਿੰਘ ਖਾਨਪੁਰ, ਹਰਨੀਤ ਸਿੰਘ ਨੀਟਾ , ਧਰਮਾ, ਅਤੇ ਅਹੁਦੇਦਾਰਾਂ ਨੇ ਇਕ ਮੈਮੋਰੰਡਮ ਐਸ ਡੀ ਐਮ ਸਾਹਿਬ ਦੇ ਨਾਮ ਤੇ ਦਿੱਤਾ ਅਤੇ ਸਿੱਖਿਆ ਸਕੱਤਰ ਨੂੰ ਈ ਮੇਲ ਰਾਹੀਂ ਭੇਜ ਕੇ ਮੰਗ ਕੀਤੀ ਕਿ ਸਕੂਲੀ ਬੱਚਿਆਂ ਦੇ ਪੇਪਰ ਆਨਲਾਈਨ ਹੀ ਹੋਣੇ ਚਾਹੀਦੇ ਹਨ ਕਿਉਂਕਿ ਪਿਛਲੇ ਦਸ ਗਿਆਰਾਂ ਮਹੀਨੇ ਤੋਂ ਪੜ੍ਹਾਈ ਆਨਲਾਈਨ ਹੋਈ ਹੈ।
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਆਨਲਾਈਨ ਪੜ੍ਹਾਈ ਦੀ ਹਮਾਇਤੀ ਨਹੀਂ ਪਰ ਜਿਸ ਤਰੀਕੇ ਨਾਲ ਬੱਚਿਆਂ ਦੀ ਪੜ੍ਹਾਈ ਹੋਈ ਹੈ ਪੇਪਰ ਵੀ ਉਸੇ ਤਰ੍ਹਾਂ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਰੋਨਾ ਦੇ ਕੇਸ ਦੁਬਾਰਾ ਸਾਹਮਣੇ ਆ ਰਹੇ ਹਨ ਜਦੋਂ ਸਾਰੇ ਬੱਚੇ ਪੇਪਰ ਦੇਣ ਇਕੱਠੇ ਜਾਣਗੇ ਤਾਂ ਸੋਸ਼ਲ ਡਿਸਟੈਂਸ ਦੀ ਪਾਲਣਾ ਵੀ ਨਹੀਂ ਹੋਵੇਗੀ।
ਇਸ ਕਰਕੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਮੰਗ ਕਰਦੀ ਹੈ ਪੇਪਰ ਆਨਲਾਈਨ ਹੋਣੇ ਚਾਹੀਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪੇਪਰਾਂ ਦੌਰਾਨ ਕਰੋਨਾ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਵੀ ਸਿਹਤ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ।