ਨਵੀਂ ਦਿੱਲੀ, 22 ਜੁਲਾਈ 2022 – CBSE ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ ਅੱਜ 22 ਜੁਲਾਈ 2022 ਨੂੰ 12ਵੀਂ ਜਮਾਤ ਦੇ ਬੋਰਡ ਨਤੀਜੇ ਜਾਰੀ ਕੀਤੇ ਹਨ। ਜਿਹੜੇ ਵਿਦਿਆਰਥੀ ਇਸ ਸਾਲ ਬੋਰਡ ਦੀ ਪ੍ਰੀਖਿਆ ਲਈ ਬੈਠੇ ਸਨ, ਉਹ ਹੁਣ ਸੀ.ਬੀ.ਐੱਸ.ਈ ਦੀ ਅਧਿਕਾਰਤ ਵੈੱਬਸਾਈਟ cbse.gov.in ਅਤੇ cbseresults.nic.in ’ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਤੋਂ ਇਲਾਵਾ ਡਿਜੀਲੌਕਰ ਦੀ ਵੈੱਬਸਾਈਟ ਜਾਂ ਐਪ ’ਤੇ ਜਾ ਕੇ ਵੀ ਨਤੀਜੇ ਚੈੱਕ ਕਰ ਸਕਦੇ ਹਨ।
ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪ੍ਰੀਖਿਆ ਵਿੱਚ 94.54% ਵਿਦਿਆਰਥਣਾਂ ਅਤੇ 91.25% ਵਿਦਿਆਰਥੀ ਪਾਸ ਹੋਏ ਹਨ।
CBSE ਵੱਲੋਂ ਦੱਸਿਆ ਗਿਆ ਹੈ ਕਿ 10ਵੀਂ ਦਾ ਨਤੀਜਾ ਵੀ ਦੁਪਹਿਰ 2 ਵਜੇ ਅਧਿਕਾਰਤ ਤੌਰ ‘ਤੇ ਐਲਾਨਿਆ ਜਾਵੇਗਾ।