- ਸੀ ਬੀ ਐਸ ਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਦੇ ਨਤੀਜੇ ਕਿਸ ਅਧਾਰ ‘ਤੇ ਐਲਾਨੇ ਜਾਣਗੇ
ਨਵੀਂ ਦਿੱਲੀ, 17 ਜੂਨ 2021 – ਸੀ ਬੀ ਐਸ ਈ ਨੇ ਅੱਜ ਸੁਪਰੀਮ ਕੋਰਟ ਨੂੰ 12ਵੀਂ ਕਲਾਸ ਦੇ ਨਤੀਜੇ ਲਈ ਫਾਰਮੂਲਾ ਦੱਸਿਆ ਹੈ। ਫਾਰਮੂਲੇ ਮੁਤਾਬਕ 12ਵੀਂ ਦੇ ਨਤੀਜੇ ਦਾ ਫੈਸਲਾ 10ਵੀਂ, 11ਵੀਂ ਤੇ 12ਵੀਂ ਜਮਾਤ ਵਿੱਚ ਹਾਸਲ ਅੰਕਾਂ ਦੇ ਅਧਾਰ ‘ਤੇ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ 10ਵੀਂ ਜਮਾਤ ਦੇ ਤਿੰਨ ਮੁੱਖ ਵਿਸ਼ਿਆਂ ਦੇ ਅਧਾਰ ‘ਤੇ 30 ਪ੍ਰਤੀਸ਼ਤ ਅੰਕ ਦਿੱਤੇ ਜਾਣਗੇ।
ਸੀ.ਬੀ.ਐਸ.ਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਫ਼ੈਸਲਾ ਜਮਾਤ 10ਵੀਂ (30%), 11ਵੀਂ (30%) ਅਤੇ ਜਮਾਤ 12 ਵੀਂ (40%) ਦੇ ਰਿਜ਼ਲਟ ਦੇ ਅਧਾਰ ‘ਤੇ ਕੀਤਾ ਜਾਵੇ। ਸੀ.ਬੀ.ਐਸ.ਈ. 31 ਜੁਲਾਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗੀ।