- ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਸੁਵਿਧਾਵਾਂ ਨਹੀਂ ਹਨ ਸਰਕਾਰੀ ਸਕੂਲਾਂ ਵਿੱਚ
- ਚਾਰ ਸਾਲ ਵਿਚ ਕੈਪਟਨ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਚੁੱਕਿਆ ਗਿਆ ਹੈ ਬਹੁਤ ਉੱਚਾ
ਫਿਰੋਜ਼ਪੁਰ 20 ਅਪ੍ਰੈਲ 2021 – ਪੰਜਾਬ ਅੰਦਰ ਸਰਕਾਰੀ ਸਕੂਲ ਵਿੱਚ ਦਾਖਿਲੇ ਸੰਬੰਧੀ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਿਖਿਆ ਵਿਭਾਗ ਵੱਲੋਂ ਕਨੋਪੀ (ਪ੍ਰਚਾਰ ਸਟਾਲ) ਲਗਾ ਕੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਦਰਸ਼ਨੀ ਕਰ ਰਹੀ ਹੈ ਤਾਂ ਕਿ ਲੋਕਾਂ ਵਿਚ ਸਿਖਿਆ ਵਿਭਾਗ ਵਿੱਚ ਆਏ ਬਦਲਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਸਰਕਾਰ ਅਤੇ ਵਿਭਾਗ ਦੀ ਇਸ ਮੁਹਿੰਮ ਨੂੰ ਹੋਰ ਉਚਾ ਚੁੱਕਣ ਲਈ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਅੱਗੇ ਆਈ ਹੈ ਵਿਧਾਇਕਾ ਵਲੋਂ ਹੁਣ ਆਪਣੇ ਪੁੱਤਰ ਕਮਲਪ੍ਰੀਤ ਸਿੰਘ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਦਵਾਇਆ ਗਿਆ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਪਹਿਲੀ ਉਨ੍ਹਾਂ ਦਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ।
ਜਿੱਥੇ ਹੁਣ ਉਹਨੂੰ ਹਟਾ ਕੇ ਸਰਕਾਰੀ ਸਮਾਰਟ ਸਕੂਲ ਬਜੀਦਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਗਿਆਰ੍ਹਵੀਂ ਜਮਾਤ ਵਿਚ ਸਾਇੰਸ ਸਬਜੈਕਟ ਵਿਚ ਹੁਣ ਸਕੂਲ ਪੜ੍ਹਾਈ ਕਰੇਂਗਾ, ਉਨ੍ਹਾਂ ਨੇ ਕਿਹਾ ਕਿ ਵਿਧਾਇਕ ਹੋਵੇ ਭਾਵੇਂ ਮੰਤਰੀ ਹੋਵੇ ਭਾਵੇਂ ਅਧਿਕਾਰੀ ਹੁਣ ਸਭ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਾਉਣਾ ਚਾਹੀਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਚ ਵੀ ਸਿੱਖਿਆ ਦਾ ਮਿਆਰ ਬਹੁਤ ਉੱਚਾ ਹੈ ਅਤੇ ਸਰਕਾਰ ਵੱਲੋਂ ਵੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਚਾਰ ਸਾਲਾਂ ਵਿੱਚ ਬਹੁਤ ਕੰਮ ਕੀਤਾ ਗਿਆ ਹੈ।
ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਅਨੇਕਾਂ ਸਹੂਲਤਾਂ ਜਿਵੇ ਕਿ ਮਿਡ ਡੇ ਮੀਲ,ਮੁਫਤ ਕਿਤਾਬਾਂ,ਵਰਦੀਆਂ ,ਖੁੱਲੇ ਹਵਾਦਾਰ ਕਮਰੇ,ਬਿਜਲੀ ਪਾਣੀ ਦਾ ਵਧੀਆਂ ਪ੍ਰਬੰਧ,ਗਣਿਤ ਲੈਬ,ਸਾਇੰਸ ਲੈਬ ਤੇ ਕੰਪਿਊਟਰ ਲੈਬ ਆਦਿ ਹਰ ਸੁਵਿਧਾ ਸਰਕਾਰੀ ਸਕੂਲਾਂ ਵਿੱਚ ਮੌਜੂਦ ਹੈ ਉਨ੍ਹਾਂ ਨੇ ਦੱਸਿਆ ਕਿ ਹੁਣ ਤਾਂ ਸਾਲਾਨਾ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਟਾਪ ਜਾ ਰਹੇ ਹਨ ਜੇਕਰ ਗੱਲ ਕਰੀਏ ਖੇਡਾਂ ਦੀ ਤਾਂ ਸਰਕਾਰੀ ਸਕੂਲਾਂ ਦੇ ਬੱਚੇ ਨੈਸ਼ਨਲ ਲੈਵਲ ਤੇ ਖੇਡ ਰਹੇ ਹਨ। ਸੋ ਬੱਚਿਆਂ ਦੇ ਵਧੀਆਂ ਭਵਿੱਖ ਲਈ ਸਾਰੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਾਉਣ।