ਨਵੀਂ ਦਿੱਲੀ, 19 ਮਈ 2021 – ਸਟੇਟ ਬੈਂਕ ਆਫ਼ ਇੰਡੀਆ ਨੇ ਨਿਰਧਾਰਤ ਫ਼ਾਰਮਾਸਿਸਟ ਤੇ ਡਾਟਾ ਐਨਾਲਿਸਟ ਭਰਤੀ ਪ੍ਰੀਖਿਆ 2021 ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਪ੍ਰੀਖਿਆ 23 ਮਈ 2021 ਨੂੰ ਹੋਣੀ ਸੀ। ਇਹ ਫ਼ੈਸਲਾ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੋਵਾਂ ਪ੍ਰੀਖਿਆਵਾਂ ਲਈ ਸੋਧ ਕੀਤੀ ਗਈ ਪ੍ਰੀਖਿਆ ਦੀਆਂ ਤਰੀਕਾਂ ਦਾ ਫੈਸਲਾ ਬਾਅਦ ‘ਚ ਕੋਰੋਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀਤਾ ਜਾਵੇਗਾ। ਅਜੇ ਪਿਛਲੇ ਹਫ਼ਤੇ ਹੀ ਫ਼ਾਰਮਾਸਿਸਟ ਅਤੇ ਡਾਟਾ ਐਨਾਲਿਸਟ ਭਰਤੀ ਪ੍ਰੀਖਿਆ ਲਈ ਦਾਖਲਾ ਕਾਰਡ ਜਾਰੀ ਕੀਤਾ ਸੀ। ਦੱਸ ਦੇਈਏ ਕਿ ਸਟੇਟ ਬੈਂਕ ਆਫ਼ ਇੰਡੀਆ ਨੇ ਦੋਵਾਂ ਪ੍ਰੀਖਿਆਵਾਂ ਦੇ ਮੁਲਤਵੀ ਹੋਣ ਬਾਰੇ ਅਧਿਕਾਰਤ ਨੋਟਿਸ ਵੀ ਜਾਰੀ ਕੀਤਾ ਹੈ।