ਤਾਮਿਲਨਾਡੂ, 16 ਫਰਵਰੀ 2024 – ਤਾਮਿਲਨਾਡੂ ਦੀਆਂ ਪਛੜੀਆਂ ਪਹਾੜੀਆਂ ਦੀ ਕਬਾਇਲੀ ਔਰਤ ਸ਼੍ਰੀਪਤੀ ਨੂੰ ਸਿਵਲ ਜੱਜ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇਮਤਿਹਾਨ ਤੋਂ ਦੋ ਦਿਨ ਪਹਿਲਾਂ ਉਸ ਦਾ ਜਣੇਪਾ ਹੋਇਆ ਸੀ ਅਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਉਹ ਘਰ ਤੋਂ ਕਰੀਬ 250 ਕਿਲੋਮੀਟਰ ਦੂਰ ਚੇਨਈ ਗਈ ਅਤੇ ਪ੍ਰੀਖਿਆ ਦਿੱਤੀ। ਉਸ ਨੇ ਸਹੂਲਤਾਂ ਦੀ ਅਣਹੋਂਦ ਵਿੱਚ ਸਖ਼ਤ ਮਿਹਨਤ ਕਰਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵੀ ਉਸ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ ਹੈ।
23 ਸਾਲਾ ਸ਼੍ਰੀਪਥੀ ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲੇ ਦੇ ਪੁਲਿਯੂਰ ਪਿੰਡ ਦੀ ਰਹਿਣ ਵਾਲੀ ਹੈ। ਬੱਚੇ ਨੂੰ ਜਨਮ ਦੇਣ ਤੋਂ ਦੋ ਦਿਨ ਬਾਅਦ ਉਹ ਘਰ ਤੋਂ 250 ਕਿਲੋਮੀਟਰ ਦੂਰ ਚੇਨਈ ‘ਚ ਪ੍ਰੀਖਿਆ ਦੇਣ ਗਈ ਸੀ। ਸੀਐਮ ਐਮਕੇ ਸਟਾਲਿਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ ਕਿ ਪਹਾੜੀ ਪਿੰਡ ਦੇ ਆਦਿਵਾਸੀ ਭਾਈਚਾਰੇ ਦੀ ਇੱਕ ਮੁਟਿਆਰ ਨੂੰ ਬਿਨਾਂ ਕਈ ਸਹੂਲਤਾਂ ਦੇ ਇਹ ਮੁਕਾਮ ਹਾਸਲ ਕਰਦਿਆਂ ਦੇਖ ਕੇ ਮੈਨੂੰ ਖੁਸ਼ੀ ਹੋਈ।
ਉਨ੍ਹਾਂ ਕਿਹਾ ਕਿ ਡੀਐਮਕੇ ਦੀ ਦ੍ਰਾਵਿੜ ਮਾਡਲ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਤਾਮਿਲ ਮਾਧਿਅਮ ਦੇ ਵਿਦਿਆਰਥੀਆਂ ਨੂੰ ਤਰਜੀਹ ਦੇਣ ਵਾਲੀ ਨੀਤੀ ਪੇਸ਼ ਕੀਤੀ ਸੀ, ਜਿਸ ਰਾਹੀਂ ਸ੍ਰੀਪਤੀ ਨੂੰ ਜੱਜ ਵਜੋਂ ਚੁਣਿਆ ਗਿਆ ਸੀ। ਸੀਐਮ ਨੇ ਅੱਗੇ ਲਿਖਿਆ ਕਿ ਮੈਂ ਉਸ ਦੀ ਮਾਂ ਅਤੇ ਪਤੀ ਨੂੰ ਉਸ ਦੇ ਅਟੁੱਟ ਸਮਰਥਨ ਲਈ ਵਧਾਈ ਦਿੰਦਾ ਹਾਂ।
			
			ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪ੍ਰੀਖਿਆ ਵਿੱਚ ਸਫ਼ਲ ਹੋਣ ਤੋਂ ਬਾਅਦ ਉਸ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਉਸ ਦੀ ਕਾਮਯਾਬੀ ਲਈ ਉਸ ਦੇ ਪਿੰਡ ਨੇ ਵੀ ਸਵਾਗਤੀ ਸਮਾਗਮ ਕਰਵਾਇਆ। ਉਸ ਦਾ ਢੋਲ, ਹਾਰਾਂ ਅਤੇ ਸ਼ਾਨਦਾਰ ਸਨਮਾਨ ਯਾਤਰਾ ਨਾਲ ਸਵਾਗਤ ਕੀਤਾ ਗਿਆ। ਸ਼੍ਰੀਪਤੀ ਨੇ ਆਪਣੀ ਬੀਏ ਅਤੇ ਬੈਚਲਰ ਆਫ਼ ਲਾਅਜ਼ ਨੂੰ ਪੂਰਾ ਕਰਨ ਤੋਂ ਪਹਿਲਾਂ ਯੇਲਾਗਿਰੀ ਪਹਾੜੀਆਂ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ।
ਰਾਜ ਦੇ ਖੇਡ ਮੰਤਰੀ ਉਧਯਨਿਧੀ ਸਟਾਲਿਨ ਨੇ ਵੀ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਦ੍ਰਾਵਿੜ ਮਾਡਲ ਸਰਕਾਰ ਦੇ ਆਰਡੀਨੈਂਸ ਰਾਹੀਂ ਉਸ ਨੂੰ ਜੱਜ ਵਜੋਂ ਚੁਣਿਆ ਗਿਆ ਹੈ ਤਾਂ ਜੋ ਤਾਮਿਲ ਮਾਧਿਅਮ ਵਿੱਚ ਪੜ੍ਹੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਪਹਿਲ ਦਿੱਤੀ ਜਾ ਸਕੇ। ਖਾਸ ਕਰਕੇ ਇਮਤਿਹਾਨ ਦੇ ਔਖੇ ਮਾਹੌਲ ਵਿਚ, ਜੋ ਉਸ ਦੇ ਬੱਚੇ ਦੇ ਜਨਮ ਤੋਂ ਦੋ ਦਿਨ ਬਾਅਦ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਵੀ ਸ਼੍ਰੀਪਤੀ ਮਲਿਆਲੀ ਜਨਜਾਤੀ ਨਾਲ ਸਬੰਧ ਰੱਖਦੀ ਹੈ। ਉਸਨੇ ਬੀਏ ਅਤੇ ਬੈਚਲਰ ਆਫ਼ ਲਾਅ ਕਰਨ ਤੋਂ ਪਹਿਲਾਂ ਯੇਲਾਗਿਰੀ ਹਿਲਜ਼ ਵਿੱਚ ਪੜ੍ਹਾਈ ਕੀਤੀ। ਫਿਰ ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਹੋ ਗਿਆ। ਜਾਣਕਾਰੀ ਅਨੁਸਾਰ ਵੀ ਸ੍ਰੀਪਤੀ ਨੇ ਆਪਣੇ ਪਤੀ ਅਤੇ ਮਾਂ ਦੀ ਮਦਦ ਨਾਲ ਐਲਐਲਬੀ ਦੀ ਪੜ੍ਹਾਈ ਪੂਰੀ ਕੀਤੀ ਸੀ। ਤਾਮਿਲਨਾਡੂ ਪਬਲਿਕ ਸਰਵਿਸ ਕਮਿਸ਼ਨ ਲਈ ਅਪਲਾਈ ਕੀਤਾ ਅਤੇ ਆਪਣੀ ਮਿਹਨਤ ਨਾਲ ਸਫਲਤਾ ਹਾਸਲ ਕੀਤੀ।
			
			
					
						
			
			
