ਚੰਡੀਗੜ੍ਹ, 5 ਮਈ 2021 – ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 10 ਬਲਾਕ ਪ੍ਰਾਇਮਰੀ ਐਜ਼ੂਕੇਸ਼ਨ ਅਫਸਰਾਂ (ਬੀ.ਪੀ.ਈ.ਓਜ਼) ਦੇ ਤਬਾਦਲੇ ਕਰ ਦਿੱਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਲਖਵਿੰਦਰ ਸਿੰਘ ਨੂੰ ਬਲਾਕ ਸੰਗਤ, ਸ੍ਰੀ ਸੁਨੀਲ ਕੁਮਾਰ ਨੂੰ ਫਾਜ਼ਿਲਕਾ-1, ਸ੍ਰੀ ਪ੍ਰੇਮ ਕੁਮਾਰ ਨੂੰ ਸਮਾਣਾ-1, ਨੀਨਾ ਰਾਣੀ ਨੂੰ ਮਾਜਰੀ, ਵੀਰਜੀਤ ਕੌਰ ਨੂੰ ਨੌਸ਼ਹਿਰਾ ਪੰਨੂਆਂ, ਸ੍ਰੀ ਗੁਰਦੇਵ ਸਿੰਘ ਨੂੰ ਅੰਮਿ੍ਰਤਸਰ-1, ਸ੍ਰੀ ਸੁਸ਼ਲੀ ਕੁਮਾਰ ਨੂੰ ਬਾਘਾ ਪੁਰਾਣਾ, ਸ੍ਰੀ ਜਸਕਰਨ ਸਿੰਘ ਨੂੰ ਫਰੀਦਕੋਟ-2, ਸ੍ਰੀ ਤੀਰਥ ਰਾਮ ਨੂੰ ਹੁਸ਼ਿਆਰਪੁਰ-2ਏ ਅਤੇ ਜਸਵਿੰਦਰ ਸਿੰਘ ਨੂੰ ਬਲਾਕ ਪਟਿਆਲਾ-3 ਵਿਖੇ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ ਬਦਲੀ ਉਪਰੰਤ ਜਦੋਂ ਤੱਕ ਪੁਰਾਣੇ ਸਟੇਸ਼ਨ ’ਤੇ ਕੋਈ ਬੀ.ਪੀ.ਈ.ਓ. ਤਾਇਨਾਤ ਨਹੀਂ ਹੋ ਜਾਂਦਾ, ਓਦੋਂ ਤੱਕ ਉਕਤ ਅਧਿਕਾਰੀ ਨੂੰ ਹਫਤੇ ਦੇ ਆਖਰੀ ਤਿੰਨ ਦਿਨ (ਵੀਰਵਾਰ, ਸ਼ੁਕਰਵਾਰ, ਸ਼ਨੀਵਾਰ) ਆਪਣੇ ਪਹਿਲੇ ਸਟੇਸ਼ਨ ’ਤੇ ਡਿਊਟੀ ਦੇਣ ਅਤੇ ਪਹਿਲੇ ਤਿੰਨ ਦਿਨ ਉਸ ਨੂੰ ਆਪਣੀ ਨਵੀਂ ਤਾਇਨਾਤੀ ਵਾਲੇ ਸਥਾਨ ’ਤੇ ਹਾਜ਼ਰ ਹੋਣ ਲਈ ਆਖਿਆ ਗਿਆ ਹੈ।