ਨੌਜਵਾਨ ਵੱਲੋਂ ਚਾਕੂ ਨਾਲ ਬਜ਼ੁਰਗ ‘ਤੇ ਹਮਲਾ, ਘਟਨਾ ਸੀਸੀਟੀਵੀ ‘ਚ ਕੈਦ

ਲੁਧਿਆਣਾ, 11 ਫਰਵਰੀ 2021 – ਲੁਧਿਆਣਾ ‘ਚ ਇੱਕ ਨੌਜਵਾਨ ਵੱਲੋਂ ਇੱਕ ਬਜ਼ੁਰਗ ਆਦਮੀ ‘ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਬਜ਼ੁਰਗ ਆਦਮੀ ਦੀ ਮੌਤ ਹੋ ਗਈ ਹੈ, ਪਰ ਵਾਰਦਾਤ ਦੀ ਸਾਰੀ ਘਟਨਾ ਇੱਕ ਸੀਸੀਟੀਵੀ ‘ਚ ਕੈਦ ਹੋ ਗਈ ਹੈ।

ਅਸਲ ‘ਚ ਜੋਰਾ ਸਿੰਘ ਨਾਂਅ ਦੇ ਇਕ ਵਿਅਕਤੀ ਤੇ ਰਿੰਕੂ ਨਾਮਕ ਨੌਜਵਾਨ ਨੇ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਨਾਲ ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ ਹੈ, ਅਤੇ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਪੂਰੀ ਘਟਨਾ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਮਾਮਲਾ ਇੱਕ ਕੁੱਤੇ ਤੇ ਹਮਲਾ ਕਰਨ ਤੋਂ ਬਾਅਦ ਹੋਇਆ, ਨੌਜਵਾਨ ਜਦੋਂ ਇਕ ਕੁੱਤੇ ਨੂੰ ਮਾਰ ਰਿਹਾ ਸੀ ਤਾਂ ਰਿੰਕੂ ਨੂੰ ਜ਼ੋਰਾ ਸਿੰਘ ਨੇ ਰੋਕਿਆ ਤਾਂ ਉਸ ਨੇ ਉਸ ਦੀ ਹੀ ਹਮਲਾ ਕਰ ਦਿੱਤਾ।

ਜੋਰਾ ਸਿੰਘ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ਾਮ ਨੂੰ ਕੰਮ ਤੋਂ ਪਰਤੇ ਸਨ ਅਤੇ ਜਦੋਂ ਬਾਹਰ ਕਿਸੇ ਕੰਮ ਗਏ ਤਾਂ ਗਲੀ ਵਿਚ ਹੀ ਕੁੱਤੇ ਉੱਤੇ ਆ ਕੇ ਹਮਲਾ ਕਰ ਰਹੇ ਰਿੰਕੂ ਨੂੰ ਜਦੋਂ ਉਨ੍ਹਾਂ ਨੇ ਰੋਕਿਆ ਤਾਂ ਉਸ ਨੇ ਜੋਰਾ ਸਿੰਘ ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ, ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੂਰੀ ਘਟਨਾ ਦੀ ਸੀਸੀਟੀਵੀ ਵੀ ਵੇਖੀ ਜਾ ਸਕਦੀ ਹੈ, ਉਧਰ ਪੁਲਸ ਮੌਕੇ ਤੇ ਪਹੁੰਚ ਗਈ ਹੈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਸਬੰਧੀ ਸੀਨੀਅਰ ਅਧਿਕਾਰੀ ਹੀ ਗੱਲਬਾਤ ਕਰਨਗੇ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੀਨੀਅਰ ਅਧਿਕਾਰੀਆਂ ਵੱਲੋਂ ਕੋਵਿਡ-19 ਟੀਕਾਕਰਨ ਕਰਾਉਣ ਨਾਲ ਮਾਹੌਲ ਵਧੀਆ ਬਣਿਆ

ਘਰਵਾਲੇ ਨੇ ਪਹਿਲਾਂ ਘਰਵਾਲੀ ਨੂੰ ਮਾਰੀ ਗੋਲੀ, ਫਿਰ ਖੁਦ ਵੀ ਕੀਤੀ ਖ਼ੁਦਕੁਸ਼ੀ