ਮੁੰਬਈ, 12 ਦਸੰਬਰ 2020 – ਕੋਰੀਓਗ੍ਰਾਫਰ ਰੈਮੋ ਡੀਸੂਜ਼ਾ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਬੀਤੇ ਦਿਨ ਦੁਪਹਿਰੇ ਵੇਲੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ ਅਤੇ ਰੈਮੋ ਡਿਸੂਜਾ ਦੀ ਐਨਜੀਓਪਲਾਸਟੀ ਸਰਜਰੀ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਐਤਵਾਰ ਤੱਕ ਉਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਸਕਦੀ ਹੈ।
ਰੇਮੋ ਡਿਸੂਜਾ ਨੂੰ ‘ਫਾਲਤੂ’ ਅਤੇ ‘ਏ ਬੀ ਸੀ ਡੀ’ ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਡਾਂਸ ਐਕਡਮੀ ਵੀ ਚਲਾਉਂਦੇ ਹਨ। 2 ਅਪ੍ਰੈਲ 1972 ਨੂੰ ਬੈਂਗਲੁਰੂ ‘ਚ ਜਨਮੇ ਰੇਮੋ ਆਪਣੇ ਸਕੂਲੀ ਦਿਨਾਂ ‘ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂਅ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ ‘ਡਾਂਸ ਇੰਡੀਆ ਡਾਂਸ’ ਦੇ ਜੱਜ ਵੀ ਰਹੇ ਸਨ।