ਮਸ਼ਹੂਰ ਕੋਰੀਓਗ੍ਰਾਫ਼ਰ ਰੈਮੋ ਡਿਸੂਜਾ ਨੂੰ ਪਿਆ ਦਿਲ ਦਾ ਦੌਰਾ

ਮੁੰਬਈ, 11 ਦਸੰਬਰ 2020 – ਮਸ਼ਹੂਰ ਕੋਰੀਓਗ੍ਰਾਫ਼ਰ ਅਤੇ ਫ਼ਿਲਮ ਨਿਰਦੇਸ਼ਕ ਰੈਮੋ ਡਿਸੂਜਾ ਨੂੰ ਅੱਜ ਦੁਪਹਿਰੇ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਰੇਮੋ ਡਿਸੂਜਾ ਦੀ ਐਨਜੀਓਪਲਾਸਟੀ ਸਰਜਰੀ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਤ ਹੈ।

ਰੇਮੋ ਡਿਸੂਜਾ ਨੂੰ ‘ਫਾਲਤੂ’ ਅਤੇ ‘ਏ ਬੀ ਸੀ ਡੀ’ ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਡਾਂਸ ਐਕਡਮੀ ਵੀ ਚਲਾਉਂਦੇ ਹਨ। 2 ਅਪ੍ਰੈਲ 1972 ਨੂੰ ਬੈਂਗਲੁਰੂ ‘ਚ ਜਨਮੇ ਰੇਮੋ ਆਪਣੇ ਸਕੂਲੀ ਦਿਨਾਂ ‘ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂਅ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ ‘ਡਾਂਸ ਇੰਡੀਆ ਡਾਂਸ’ ਦੇ ਜੱਜ ਵੀ ਰਹੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BJP ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਲਈ ਜਾਗਰੂਕ ਕਰਨ ਲਈ ਪ੍ਰੈਸ ਕਾਨਫਰੰਸਾਂ ਤੇ ਕਿਸਾਨ ਮੀਟਿੰਗਾਂ ਕਰੇਗੀ

ਨਹੀਂ ਰੋਕੀਆਂ ਜਾਣਗੀਆਂ ਕਿਸਾਨਾਂ ਵੱਲੋਂ ਰੇਲਾਂ – ਬਲਵੀਰ ਸਿੰਘ ਰਾਜੇਵਾਲ