ਨੋਇਡਾ ਪੁਲਿਸ ਦੀ ਛਾਪੇਮਾਰੀ ‘ਚ 5 ਕੋਬਰਾ ਸੱਪ ਅਤੇ ਜ਼ਹਿਰ ਬਰਾਮਦ, ਐਲਵਿਸ਼ ਯਾਦਵ ਦਾ ਨਾਮ ਆਇਆ ਸਾਹਮਣੇ

  • ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ, FIR ਕੀਤੀ ਦਰਜ

ਨੋਇਡਾ, 3 ਨਵੰਬਰ 2023 – ਬਿੱਗ ਬੌਸ ਵਿਨਰ ਬਣਨ ਤੋਂ ਬਾਅਦ ਲਾਈਮਲਾਈਟ ‘ਚ ਆਏ ਯੂਟਿਊਬਰ ਐਲਵਿਸ਼ ਯਾਦਵ ਮੁਸੀਬਤ ‘ਚ ਫਸ ਗਏ ਹਨ। ਨੋਇਡਾ ਪੁਲਸ ਨੇ ਉਸ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਮਾਮਲਾ ਜੰਗਲੀ ਜੀਵ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਐਲਵਿਸ਼ ‘ਤੇ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਆਯੋਜਨ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਉਹ ਗੈਰ-ਕਾਨੂੰਨੀ ਲੋਕਾਂ ਦੇ ਨਾਲ ਤਸਕਰੀ ‘ਚ ਵੀ ਜੁੜਿਆ ਹੋਇਆ ਹੈ। ਇੱਕ NGO ਨੇ ਇੱਕ ਸਟਿੰਗ ਆਪ੍ਰੇਸ਼ਨ ਕੀਤਾ ਅਤੇ ਨੋਇਡਾ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਦੇ ਆਧਾਰ ‘ਤੇ ਨੋਇਡਾ ਪੁਲਿਸ ਨੇ ਕਾਰਵਾਈ ਕੀਤੀ ਹੈ।

ਜਾਣਕਾਰੀ ਮੁਤਾਬਕ ਨੋਇਡਾ ਪੁਲਸ ਨੇ ਸੈਕਟਰ 49 ‘ਚ ਛਾਪੇਮਾਰੀ ਕਰ ਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇੱਥੋਂ 5 ਕੋਬਰਾ ਬਰਾਮਦ ਕੀਤੇ ਹਨ ਅਤੇ ਸੱਪ ਦਾ ਜ਼ਹਿਰ ਵੀ ਮਿਲਿਆ ਹੈ। ਪੁਲਸ ਨੇ ਜਦੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਦਾ ਨਾਂ ਵੀ ਸਾਹਮਣੇ ਆਇਆ। ਪੁਲਿਸ ਨੇ ਐਲਵਿਸ਼ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ।

ਐਫਆਈਆਰ ਦੀ ਸਾਹਮਣੇ ਆਈ ਕਾਪੀ ਮੁਤਾਬਕ ਮੁਲਜ਼ਮਾਂ ਵਿੱਚ ਅਲਵਿਸ਼ ਯਾਦਵ ਦਾ ਨਾਂ ਵੀ ਦਰਜ ਹੈ। ਇਹ ਐਫਆਈਆਰ ਪੀਪਲ ਫਾਰ ਐਨੀਮਲਜ਼ ਵਿੱਚ ਐਨੀਮਲ ਵੈਲਫੇਅਰ ਅਫਸਰ ਵਜੋਂ ਕੰਮ ਕਰਦੇ ਗੌਰਵ ਗੁਪਤਾ ਨੇ ਦਰਜ ਕਰਵਾਈ ਹੈ। ਇਸ ਦੀ ਪੂਰੀ ਕਹਾਣੀ ਸ਼ਿਕਾਇਤ ਨਾਲ ਸ਼ੁਰੂ ਹੁੰਦੀ ਹੈ। ਗੌਰਵ ਗੁਪਤਾ ਮੁਤਾਬਕ ਨੋਇਡਾ ‘ਚ ਅਜਿਹੀਆਂ ਗਤੀਵਿਧੀਆਂ ਦੀ ਸੂਚਨਾ ਮਿਲ ਰਹੀ ਸੀ। ਇਹ ਵੀ ਖੁਲਾਸਾ ਹੋਇਆ ਸੀ ਕਿ ਯੂਟਿਊਬਰ ਐਲਵਿਸ਼ ਯਾਦਵ ਕੁਝ ਲੋਕਾਂ ਦੇ ਨਾਲ ਨੋਇਡਾ-ਐਨਸੀਆਰ ਦੇ ਫਾਰਮ ਹਾਊਸਾਂ ਵਿੱਚ ਸੱਪ ਦੇ ਜ਼ਹਿਰ ਅਤੇ ਲਾਈਵ ਸੱਪਾਂ ਨਾਲ ਵੀਡੀਓ ਬਣਾਉਂਦਾ ਹੈ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਆਯੋਜਿਤ ਕਰਨ ਦੀ ਵੀ ਸੂਚਨਾ ਮਿਲੀ।

ਇਸ ਸੂਚਨਾ ਦੇ ਆਧਾਰ ‘ਤੇ ਕਿਸੇ ਮੁਖਬਰ ਨੇ ਅਲਵਿਸ਼ ਯਾਦਵ ਨਾਲ ਸੰਪਰਕ ਕੀਤਾ ਸੀ। ਇਸ ਤਰ੍ਹਾਂ ਗੱਲ ਕਰਨ ‘ਤੇ ਅਲਵਿਸ਼ ਨੇ ਰਾਹੁਲ ਨਾਂ ਦੇ ਏਜੰਟ ਦਾ ਨੰਬਰ ਦਿੱਤਾ ਅਤੇ ਕਿਹਾ ਕਿ ਜੇਕਰ ਤੁਸੀਂ ਉਸ ਨੂੰ ਨਾਂ ਲੈ ਕੇ ਫੋਨ ਕਰੋ ਤਾਂ ਗੱਲਬਾਤ ਹੋ ਜਾਵੇਗੀ। ਇਸ ਤੋਂ ਬਾਅਦ ਮੁਖਬਰ ਨੇ ਰਾਹੁਲ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪਾਰਟੀ ਆਯੋਜਿਤ ਕਰਨ ਲਈ ਬੁਲਾਇਆ। ਸ਼ਿਕਾਇਤਕਰਤਾ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। 2 ਨਵੰਬਰ ਨੂੰ ਦੋਸ਼ੀ ਸੱਪ ਲੈ ਕੇ ਸੇਵਰਨ ਬੈਂਕੁਏਟ ਹਾਲ ਪਹੁੰਚਿਆ। ਇਸ ਦੌਰਾਨ ਜੰਗਲਾਤ ਵਿਭਾਗ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦਿੱਲੀ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰਾਹੁਲ, ਟੀਟੂਨਾਥ, ਜੈਕਰਨ, ਨਰਾਇਣ ਅਤੇ ਰਵੀਨਾਥ ਵਜੋਂ ਹੋਈ ਹੈ।

ਪੁਲਿਸ ਦੀ ਛਾਪੇਮਾਰੀ ਵਿੱਚ ਸੱਪ ਦਾ ਜ਼ਹਿਰ, ਪੰਜ ਕੋਬਰਾ, ਇੱਕ ਅਜਗਰ, ਦੋ ਟੋਏ ਸੱਪ ਅਤੇ ਇੱਕ ਘੋੜੇ ਦੀ ਪੂਛ ਵਾਲਾ ਸੱਪ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਸਾਰੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਲਵਿਸ਼ ਯਾਦਵ ਸਮੇਤ 6 ਨਾਮੀ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਲਵੀਸ਼ ਯਾਦਵ ਦੀ ਇਸ ਗੈਂਗ ਨਾਲ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਲੁਟੇਰਿਆਂ ਨੇ ਨੌਜਵਾਨ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਲੁੱਟੇ 3 ਲੱਖ

ਬਠਿੰਡਾ ‘ਚ ਫਾ+ਇਰਿੰਗ, ਇਕ ਦੀ ਮੌ+ਤ, ਦੂਜਾ ਗੰਭੀਰ ਜ਼ਖਮੀ, ਪੜ੍ਹੋ ਪੂਰਾ ਮਾਮਲਾ