ਅਕਸ਼ੇ ਕੁਮਾਰ ਨੇ ਜਨਮਦਿਨ ਮੌਕੇ ਨਵੀਂ ਫਿਲਮ ਦਾ ਕੀਤਾ ਐਲਾਨ, ਜਾਣੋ ਕਦੋ ਹੋਵੇਗੀ ਰਿਲੀਜ਼

ਮੁੰਬਈ, 9 ਸਤੰਬਰ 2024 – ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ 9 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿਤਾ ਹੈ। ਉਨ੍ਹਾਂ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਹਾਲਾਂਕਿ, ਅਕਸ਼ੈ ਦੀਆਂ ਪਿਛਲੀਆਂ ਕਈ ਫਿਲਮਾਂ ਫਲਾਪ ਰਹੀਆਂ। ਪਰ ਹੁਣ ਆਉਣ ਵਾਲੀ ਫਿਲਮ ‘ਚ ਉਨ੍ਹਾਂ ਨੇ ਹਾਰਰ ਫਿਲਮ ਤੇ ਦਾਅ ਖੇਡਿਆ ਹੈ।

ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ਦਾ ਨਾਂ ‘ਭੂਤ ਬੰਗਲਾ’ ਹੈ। ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਅਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ‘ਚ ਉਹ ਹੱਥ ‘ਚ ਦੁੱਧ ਨਾਲ ਭਰਿਆ ਕਟੋਰਾ ਫੜੀ ਨਜ਼ਰ ਆ ਰਹੇ ਹਨ। ਅਭਿਨੇਤਾ ਦੇ ਮੋਢੇ ‘ਤੇ ਕਾਲੀ ਬਿੱਲੀ ਵੀ ਸਵਾਰ ਹੈ। ਖਿਲਾੜੀ ਕੁਮਾਰ ਦੀ ਇਹ ਫਿਲਮ ਅਗਲੇ ਸਾਲ ਯਾਨੀ 2025 ‘ਚ ਰਿਲੀਜ਼ ਹੋਵੇਗੀ।

ਅਕਸ਼ੇ ਕੁਮਾਰ ਨੇ ਇਸ ਦੇ ਨਾਲ ਲਿਖਿਆ, ‘ਤੁਹਾਡੇ ਸਾਰਿਆਂ ਵੱਲੋਂ ਸਾਲਾਂ ਤੋਂ ਜਨਮਦਿਨ ਮੌਕੇ ਮਿਲ ਰਹੀਆਂ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ! ਇਸ ਸਾਲ ਇਹ ਖਾਸ ਦਿਨ ‘ਭੂਤ ਬੰਗਲਾ’ ਦੀ ਪਹਿਲੀ ਝਲਕ ਦੇ ਨਾਲ ਮਨਾਇਆ ਜਾ ਰਿਹਾ ਹੈ। ਮੈਂ ਲਗਭਗ 14 ਸਾਲਾਂ ਬਾਅਦ ਪ੍ਰਿਯਦਰਸ਼ਨ ਨਾਲ ਜੁੜ ਕੇ ਬਹੁਤ ਉਤਸ਼ਾਹਿਤ ਹਾਂ।ਇਹ ਇੱਕ ਡਰੀਮ ਪ੍ਰੋਜੈਕਟ ਹੈ, ਜੋ ਲੰਬੇ ਸਮੇਂ ਤੋਂ ਬਾਕੀ ਸੀ। ਤੁਹਾਡੇ ਸਾਰਿਆਂ ਨਾਲ ਇਸ ਸ਼ਾਨਦਾਰ ਯਾਤਰਾ ਨੂੰ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ। ਕੁਝ ਜਾਦੂਈ ਹੋਣ ਵਾਲਾ ਹੈ।”

ਖਾਸ ਗੱਲ ਇਹ ਹੈ ਕਿ ਇਸ ਫਿਲਮ ਰਾਹੀਂ ਅਕਸ਼ੇ ਅਤੇ ਨਿਰਦੇਸ਼ਕ ਪ੍ਰਿਯਦਰਸ਼ਨ 14 ਸਾਲ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ। ਦੋਹਾਂ ਨੇ ਆਖਰੀ ਵਾਰ 2010 ‘ਚ ਰਿਲੀਜ਼ ਹੋਈ ‘ਖੱਟਾ ਮੀਠਾ’ ‘ਚ ਇਕੱਠੇ ਕੰਮ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਦੇ ਨੌਜਵਾਨ ਦੀ ਇੰਗਲੈਂਡ ‘ਚ ਮੌਤ, 2 ਮਹੀਨੇ ਪਹਿਲਾਂ ਪੜ੍ਹਾਈ ਲਈ ਗਿਆ ਸੀ ਵਿਦੇਸ਼

ਜਲੰਧਰ ‘ਚ ਅਵਾਰਾ ਪਸ਼ੂ ਨਾਲ ਸਕੂਟੀ ਸਵਾਰ ਦੀ ਟੱਕਰ, ਇਲਾਜ ਦੌਰਾਨ ਨੌਜਵਾਨ ਨੇ ਤੋੜਿਆ ਦਮ