ਮੁੰਬਈ, 8 ਮਈ 2024 – ਆਲੀਆ ਭੱਟ ਦਾ ਨਵਾਂ ਡੀਪਫੇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ AI ਦੀ ਵਰਤੋਂ ਕਰਦੇ ਹੋਏ ਆਲੀਆ ਦੇ ਚਿਹਰੇ ਨੂੰ ਅਦਾਕਾਰਾ ਵਾਮਿਕਾ ਗੱਬੀ ਦੇ ਵੀਡੀਓ ‘ਤੇ ਫਿੱਟ ਕੀਤਾ ਗਿਆ ਹੈ।
ਵਾਮਿਕਾ ਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ‘ਚ ਉਹ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਅਸਲ ‘ਚ ਇਸ ਲੁੱਕ ‘ਚ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹੀਰਾਮੰਡੀ’ ਦੀ ਸਕ੍ਰੀਨਿੰਗ ‘ਤੇ ਪਹੁੰਚੀ ਸੀ।
ਕਿਸੇ ਨੇ ਇਸ ਵੀਡੀਓ ਨਾਲ ਛੇੜਛਾੜ ਕਰਕੇ ਇਸ ਵਿੱਚ ਆਲੀਆ ਦਾ ਚਿਹਰਾ ਪਾ ਕੇ ਵਾਇਰਲ ਕਰ ਦਿੱਤਾ ਹੈ। ਹੁਣ ਆਲੀਆ ਦਾ ਫਰਜ਼ੀ ਵੀਡੀਓ ਸਾਹਮਣੇ ਆਉਣ ਨਾਲ ਏਆਈ ਤਕਨੀਕ ਦੀ ਇੱਕ ਵਾਰ ਫਿਰ ਆਲੋਚਨਾ ਹੋ ਰਹੀ ਹੈ।
ਇਸ ਤੋਂ ਪਹਿਲਾਂ ਵੀ ਆਲੀਆ ਭੱਟ ਦਾ ਇੱਕ ਡੀਪ ਫੇਕ ਵੀਡੀਓ ਸਾਹਮਣੇ ਆ ਚੁੱਕਾ ਹੈ। ਉਸ ਡੀਪਫੇਕ ਵੀਡੀਓ ‘ਚ ਸਫੇਦ ਅਤੇ ਨੀਲੇ ਰੰਗ ਦੀ ਫੁੱਲਦਾਰ ਡਰੈੱਸ ਪਹਿਨੀ ਇਕ ਲੜਕੀ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। AI ਟੂਲ ਦੀ ਮਦਦ ਨਾਲ ਵੀਡੀਓ ‘ਚ ਆਲੀਆ ਦੇ ਚਿਹਰੇ ਦਾ ਇੰਨਾ ਵਧੀਆ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਨਜ਼ਰ ‘ਚ ਇਹ ਕੁੜੀ ਆਲੀਆ ਭੱਟ ਵਰਗੀ ਲੱਗਦੀ ਹੈ। ਹਾਲਾਂਕਿ ਉਸ ਦੇ ਐਕਸ਼ਨ ਅਤੇ ਬਾਡੀ ਪੋਸਚਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਫਰਜ਼ੀ ਹੈ।