ਮੁੰਬਈ, 7 ਜਨਵਰੀ 2021 – ਬੀਐਮਸੀ ਸੋਨੂ ਸੂਦ ਖਿਲਾਫ 6 ਮੰਜ਼ਲਾ ਰਿਹਾਇਸ਼ੀ ਇਮਾਰਤ ਨੂੰ ਹੋਟਲ ਵਿੱਚ ਤਬਦੀਲ ਕਰਨ ਲਈ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਬੀ. ਐਮ. ਸੀ. ਨੇ ਅਦਾਕਾਰ ਸੋਨੂੰ ਸੂਦ ਵਿਰੁੱਧ ਸ਼ਿਕਾਇਤ ਕਰਦਿਆਂ ਜੁਹੂ ਪੁਲਿਸ ਨੂੰ ਇਕ ਚਿੱਠੀ ਲਿਖੀ ਅਤੇ ਦੋਸ਼ ਲਾਇਆ ਹੈ ਕਿ ਸੋਨੂੰ ਸੂਦ ਨੇ ਜੁਹੂ ਸਥਿਤ ਇਕ 6 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਉਸ ਦੀ ਮਨਜ਼ੂਰੀ ਲਏ ਬਿਨਾਂ ਹੀ ਹੋਟਲ ‘ਚ ਬਦਲ ਦਿੱਤਾ।
ਬੀ. ਐਮ. ਸੀ. ਦਾ ਕਹਿਣਾ ਹੈ ਕਿ ਉਸ ਵਲੋਂ ਸੋਨੂੰ ਨੂੰ ਨੋਟਿਸ ਦਿੱਤਾ ਗਿਆ ਸੀ, ਜਿਸ ਦਾ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ। ਇਸ ਦੇ ਨਾਲ ਹੀ ਬੀ. ਐਮ. ਸੀ. ਨੇ ਦੋਸ਼ ਲਾਇਆ ਕਿ ਸੋਨੂੰ ਨੇ ਗ਼ੈਰ-ਕਾਨੂੰਨੀ ਨਿਰਮਾਣ ਦਾ ਕੰਮ ਜਾਰੀ ਰੱਖਦਿਆਂ ਉਸ ਨੂੰ ਪੂਰਾ ਕੀਤਾ।
ਮੀਡੀਆ ਰਿਪੋਰਟ ਮੁਤਾਬਕ ਬੀ. ਐਮ. ਸੀ. ਨੇ ਜੁਹੂ ਪੁਲਿਸ ਨੂੰ ਮਹਾਰਾਸ਼ਟਰ ਰੀਜਨ ਐਂਡ ਟਾਊਨ ਪਲਾਨਿੰਗ ਐਕਟ ਦੇ ਤਹਿਤ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ ਹੈ।
ਸੋਨੂੰ ਸੂਦ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਸ ਨੇ ਉਪਭੋਗਤਾ ਤਬਦੀਲੀ ਲਈ ਬੀਐਮਸੀ ਤੋਂ ਪਹਿਲਾਂ ਹੀ ਇਜਾਜ਼ਤ ਲੈ ਲਈ ਸੀ। ਹੁਣ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਤੋਂ ਪ੍ਰਵਾਨਗੀ ਦੀ ਉਡੀਕ ਸੀ।