ਮੁੰਬਈ, 9 ਮਾਰਚ 2021 – ਉੱਘੇ ਅਦਾਕਾਰ ਰਣਬੀਰ ਕਪੂਰ ਕੋਰੋਨਾ ਹੋ ਗਿਆ ਹੈ। ਇਸ ਸਬੰਧੀ ਉਨ੍ਹਾਂ ਦੀ ਮਾਤਾ ਨੀਤੂ ਕਪੂਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਨੀਤੂ ਨੇ ਇੰਸਟਾਗ੍ਰਾਮ ‘ਤੇ ਰਣਵੀਰ ਦੀ ਫੋਟੋ ਸ਼ੇਅਰ ਕੀਤੀ ਅਤੇ ਜਿਸ ਉਨ੍ਹਾਂ ਲਿਖਿਆ ਕਿ ਆਪ ਸਭ ਦੀਆਂ ਦੁਆਵਾਂ ਲਈ ਧੰਨਵਾਦ, ਰਣਵੀਰ ਕਪੂਰ ਨੂੰ ਕੋਰੋਨਾ ਹੋ ਗਿਆ ਹੈ ਅਤੇ ਉਹ ਦਵਾਈ ਲੈ ਰਿਹਾ ਹੈ ਅਤੇ ਉਸ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਹ ਘਰ ‘ਚ ਹੀ ਏਕਾਂਤਵਾਸ ਹੈ ਅਤੇ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਹੈ।