ਸੰਗਰੂਰ, 7 ਅਪ੍ਰੈਲ, 2022 – ਪੰਜਾਬੀ ਪ੍ਰਸਿੱਧ ਕਮੇਡੀਅਨ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਛੱਜਾ ਸਿੰਘ ਦਾ ਉਨ੍ਹਾਂ ਦੇ ਨੌਕਰ ਸਿਕੰਦਰ ਦਾ ਬੇਰਹਿਮੀ ਨਾਲ ਕੁਲਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਵਾਰਦਾਤ ਸੰਗਰੂਰ ਸ਼ਹਿਰ ਦੇ ਹਰੇੜੀ ਰੋਡ ‘ਤੇ ਪ੍ਰੀਤ ਨਗਰ ਇਲਾਕੇ ਦੀ ਸੀ। ਜਾਣਕਾਰੀ ਅਨੁਸਾਰ 84 ਸਾਲਾ ਬਜ਼ੁਰਗ ਛੱਜਾ ਸਿੰਘ ਪ੍ਰੀਤ ਨਗਰ ’ਚ ਰਹਿ ਰਹੇ ਸਨ।
ਇਸ ਸੰਬੰਧੀ ਹੰਸ ਰਾਜ ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਆਰ), ਸ਼ਬ ਡਵੀਜਨ ਸੰਗਰੂਰ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਮਿਤੀ: 05/04/22 ਦੀ ਬੀਤੀ ਰਾਤ ਸੱਜਣ ਸਿੰਘ ਪੁੱਤਰ ਦਲੀਪ ਸਿੰਘ (ਰਿਟਾਇਰ ਮਾਸਟਰ ਸਰਕਾਰੀ ਪ੍ਰਾਈਮਰੀ ਸਕੂਲ ਚੰਗਾਲ) ਵਾਸੀ ਪ੍ਰੀਤ ਨਗਰ, ਹਰੇੜੀ ਰੋਡ ਸੰਗਰੂਰ ਦੇ ਨੌਕਰ ਸਿਕੰਦਰ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਅਜੀਤ ਨਗਰ ਸੰਗਰੂਰ ਵੱਲੋਂ ਮਕਾਨ ਦੀ ਕੰਧ ਟੱਪਕੇ ਅੰਦਰ ਆ ਕੇ ਸੱਜਣ ਸਿੰਘ ਉਕਤ ਦੇ ਸਿਰ ਵਿੱਚ ਲੋਹੇ ਦੀ ਕੁਹਾੜੀ ਮਾਰ ਕੇ ਸੱਟਾਂ ਮਾਰੀਆ ਸਨ ਅਤੇ ਸਿਕੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ, ਸੱਟਾਂ ਲੱਗਣ ਕਾਰਨ ਸੱਜਣ ਸਿੰਘ ਦੀ ਰਜਿੰਦਰਾ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਮੌਤ ਹੋ ਗਈ ਸੀ, ਜਿਸਦੇ ਸਬੰਧ ਵਿੱਚ ਸੱਜਣ ਸਿੰਘ ਦੇ ਲੜਕੇ ਚਰਨਪਾਲ ਸਿੰਘ ਦੇ ਬਿਆਨ ਪਰ ਮੁਕੱਦਮਾ ਦਰਜ ਕੀਤਾ ਗਿਆ ਸੀ। ਕਤਲ ਦੀ ਵਜ੍ਹਾ ਰੰਜਿਸ ਸਾਹਮਣੇ ਆਈ ਸੀ ਕਿ ਸੱਜਣ ਸਿੰਘ ਦੇ ਘਰ ਸਿਕੰਦਰ ਸਿੰਘ ਤੋਂ ਇਲਾਵਾ ਇੱਕ ਔਰਤ ਅਮਰਜੀਤ ਕੌਰ ਉਰਫ਼ ਬੇਬੀ ਪਤਨੀ ਬਲਵੀਰ ਸਿੰਘ ਵਾਸੀ ਘੁਮਿਆਰ ਬਸਤੀ ਸੰਗਰੂਰ ਖਾਣਾ ਬਣਾਉਣ ਲਈ ਰੱਖੀ ਹੋਈ ਸੀ, ਸਿਕੰਦਰ ਸਿੰਘ ਉਕਤ ਅਮਰਜੀਤ ਕੌਰ ਪਰ ਮਾੜੀ ਨਿਗਾਹ ਰੱਖਦਾ ਸੀ, ਪ੍ਰੰਤੂ ਸੱਜਣ ਸਿੰਘ ਉਸਨੂੰ ਰੋਕਦਾ ਸੀ।
ਹੰਸ ਰਾਜ ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਆਰ), ਸ਼ਬ ਡਵੀਜਨ ਸੰਗਰੂਰ ਵੱਲੋਂ ਦੱਸਿਆ ਗਿਆ ਕਿ ਮੁਲਜ਼ਮ ਸਿਕੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।