ਚੰਡੀਗੜ੍ਹ, 20 ਮਾਰਚ 2021 – ਪੰਜਾਬੀ ਗਾਇਕ ਹਰਫ ਚੀਮਾ ਵੱਲੋਂ ਆਪਣੀ ਫੇਸਬੁੱਕ ‘ਤੇ ਇੱਕ ਬੇਹੱਦ ਭਾਵੁਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ‘ਚ ਉਸ ਨੇ ਪੰਜਾਬ ਦੇ ਲੋਕਾਂ ਦਾ ਕਿਸਾਨੀ ਪ੍ਰਤੀ ਜਜ਼ਬਾ ਦਰਸਾਇਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਜਿਹੜੇ ਕਿ ਬੇਜ਼ਮੀਨੇ ਵੀ ਹਨ ਪਰ ਫਿਰ ਵੀ ਉਨ੍ਹਾਂ ਤੋਂ ਜਿਨ੍ਹਾਂ ਕੁ ਸਰਦਾ ਹੈ ਉਨ੍ਹਾਂ ਕੁ ਉਹ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਮੋਰਚੇ ਲਈ ਯੋਗਦਾਨ ਪਾ ਰਹੇ ਹਨ।
ਹਰਫ ਚੀਮਾ ਵੱਲੋਂ ਪਾਈ ਗਈ ਪੋਸਟ ‘ਚ ਲਿਖਿਆ ਗਿਆ ਹੈ ਕਿ, “ਆਪਣੇ ਪਿੰਡ ਵਿੱਚੋਂ ਦਿੱਲੀ ਸੰਘਰਸ਼ ਵਾਸਤੇ ਉਗਰਾਹੀ ਕਰ ਰਹੇ ਸੀ, ਚਲਦੇ ਚਲਦੇ ਅਸੀਂ ਇਕ ਘਰ ਛੱਡ ਦਿੱਤਾ ਅਵਾਜ਼ ਨਹੀਂ ਮਾਰੀ, ਕਿਉਂਕਿ ਉਹਨਾਂ ਕੋਲ ਜ਼ਮੀਨ ਵੀ ਨਹੀਂ ਏ, ਤੇ ਘਰ ਦੀ ਹਾਲਤ ਵੀ ਠੀਕ ਨਹੀਂ ਏ, ਪਰ ਵਾਪਸੀ ਸਮੇਂ ਇਹ ਮਾਤਾ ਘਰ ਦੇ ਬਾਹਰ ਖੜੀ ਸੀ ਤੇ ਹੱਥ ਵਿੱਚ ਪੈਸੇ ਫੜੇ ਹੋਏ ਸਨ ਤੇ ਰੋਕ ਕੇ ਸਾਨੂੰ ਪੈਸੇ ਦਿੱਤੇ ਤੇ ਕਿਹਾ, ਕੀ ਮੈਂ ਵੀ ਸੰਘਰਸ਼ ਚ ਆਪਣਾ ਯੋਗਦਾਨ ਪਾਉਣਾ, ਇਸ ਸਮੇਂ ਘਰ ਵਿੱਚ ਏਨੇ ਹੀ ਪੈਸੇ ਸਨ ਜੋ ਗਿਣਨ ਤੇ 90ਰੁ: ਸੀ ਪਰ ਸਾਨੂੰ ਸਭ ਨੂੰ ਹਜ਼ਾਰਾਂ ਵਾਲਾ ਯੋਗਦਾਨ ਲੱਗ ਰਿਹਾ ਸੀ।
ਦੂਜੇ ਪਾਸੇ ਉਹ ਵੀ ਸੀ ਜਿਹਨਾਂ ਕੋਲ ਸਭ ਕੁਝ ਹੁੰਦੇ ਹੋਏ ਵੀ ਲੁਕਦੇ ਦੇਖੇ ਅਸੀਂ”……