ਪ੍ਰਸਿੱਧ ਫਿਲਮੀ ਐਕਟਰ ਤੇ ਡਾਇਰੈਕਟਰ ਸਤੀਸ਼ ਕੌਸ਼ਿਕ ਨਹੀਂ ਰਹੇ

ਮੁੰਬਈ, 9 ਮਾਰਚ, 2023: ਬਾਲੀਵੁਡ ਦੇ ਪ੍ਰਸਿੱਧ ਐਕਟਰ ਤੇ ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਐਕਟਰ ਅਨੁਪਮ ਖੇਰ ਨੇ ਇਕ ਟਵੀਟ ਰਾਹੀਂ ਸਾਂਝੀ ਕੀਤੀ। ਉਹ 67 ਸਾਲਾਂ ਦੇ ਸਨ।

ਸਤੀਸ਼ ਕੌਸ਼ਿਕ ਦਾ ਜਨਮ 13 ਅਪ੍ਰੈਲ 1956 ਨੂੰ ਹੋਇਆ ਸੀ। ਹਰਿਆਣਾ ‘ਚ ਹੋਇਆ ਸੀ। ਸਕੂਲੀ ਪੜ੍ਹਾਈ ਦਿੱਲੀ ਵਿੱਚ ਹੋਈ। ਕਿਰੋਰੀ ਮੱਲ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਸਨੇ ਨੈਸ਼ਨਲ ਸਕੂਲ ਆਫ਼ ਡਰਾਮਾ (ਐਨਐਸਡੀ) ਵਿੱਚ ਦਾਖਲਾ ਲਿਆ। 1985 ਵਿੱਚ, ਉਸਨੇ ਸ਼ਸ਼ੀ ਕੌਸ਼ਿਕ ਨਾਲ ਵਿਆਹ ਕੀਤਾ। ਉਸਦੇ ਪੁੱਤਰ ਦੀ 2 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

ਸਤੀਸ਼ ਕੌਸ਼ਿਕ ਐਕਟਰ ਤੇ ਡਾਇਰੈਕਟਰ ਤੋਂ ਇਲਾਵਾ ਪ੍ਰੋਡਿਊਸਰ, ਕਾਮੇਡੀਅਨ ਤੇ ਸਕਰੀਨਰਾਈਟਰ ਵੀ ਸਨ। ਖੇਰ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਮੌਤ ਹੀ ਇਸ ਦੁਨੀਆਂ ਦਾ ਅੰਤਿਮ ਸੱਚ ਹੈ ਪਰ ਮੈਂ ਕਦੇ ਸੁਫਨੇ ਵਿਚ ਵੀ ਨਹੀਂ ਸੋਚਿਤਆ ਸੀ ਕਿ ਮੈਂ ਆਪਣੇ ਸਭ ਤੋਂ ਪਿਆਰੇ ਮਿੱਤਰ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ। 45 ਸਾਲਾਂ ਦੀ ਦੋਸਤੀ ਅਚਨਚੇਤ ਇਸ ਤਰੀਕੇ ਖਤਮ ਹੋ ਗਈ। ਸਤੀਸ਼ ਤੁਹਾਡੇ ਬਿਨਾਂ ਜ਼ਿੰਦਗੀ ਇਹੋ ਜਿਹੀ ਨਹੀਂ ਰਹੇਗੀ। ਓਮ ਸ਼ਾਂਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਦੀ ਕਾਰਵਾਈ ਸ਼ੁਰੂ, ਉੱਠਿਆ ਇਹ ਨਵਾਂ ਮੁੱਦਾ

‘ਆਪ’ ਨੂੰ ਸਿਸੋਦੀਆ ਦੇ ਕ+ਤ+ਲ ਦਾ ਡਰ: ਕਿਹਾ ਜੇਲ੍ਹ ‘ਚ ਖੁੰਖਾਰ ਕੈਦੀਆਂ ਨਾਲ ਰੱਖਿਆ