ਮਸ਼ਹੂਰ ਪੰਜਾਬੀ ਅਦਾਕਾਰਾ ਨੇ ਕੀਤੀ ਖੁ+ਦਕੁ+ਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾ+ਸ਼

  • ਘਰ ‘ਚ ਪੱਖੇ ਨਾਲ ਲਟਕਦੀ ਮਿਲੀ ਲਾ+ਸ਼,
  • ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ‘ਚ ਆਪਣੇ ਕਰੀਅਰ ਦੀ ਕੀਤੀ ਸੀ ਸ਼ੁਰੂਆਤ,
  • ਪੰਜਾਬੀ ਗੀਤਾਂ ਦੀਆਂ 4 ਐਲਬਮਾਂ ‘ਚ ਨਿਭਾ ਚੁੱਕੀ ਹੈ ਮੁੱਖ ਭੂਮਿਕਾ,
  • ਅਦਾਕਾਰਾ ਜ਼ੀਰਕਪੁਰ ‘ਚ ਇੱਕ ਪੌਸ਼ ਏਰੀਆ ‘ਚ ਸਥਿਤ ਸੁਸਾਇਟੀ ਦੇ ਫਲੈਟ ‘ਚ ਰਹਿੰਦੀ ਸੀ

ਚੰਡੀਗੜ੍ਹ, 11 ਅਕਤੂਬਰ 2023 – ਪੰਜਾਬੀ ਅਦਾਕਾਰਾ ਸੁਚਿਤਾ ਕੌਰ ਉਰਫ ਇਨਾਇਤ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। 23 ਸਾਲਾ ਮਾਡਲ ਤੇ ਅਭਿਨੇਤਰੀ ਦੀ ਉਸ ਦੇ ਘਰ ‘ਚ ਪੱਖੇ ਨਾਲ ਲਟਕਦੀ ਲਾਸ਼ ਮਿਲੀ ਸੀ। ਦੱਸਣਯੋਗ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ‘ਚ ਪ੍ਰਵੇਸ਼ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਗੀਤਾਂ ਦੀਆਂ 4 ਐਲਬਮਾਂ ‘ਚ ਮੁੱਖ ਭੂਮਿਕਾ ਨਿਭਾਈ ਸੀ। ਜ਼ੀਰਕਪੁਰ ਵਿਚ ਇੱਕ ਪੌਸ਼ ਏਰੀਆ ‘ਚ ਸਥਿਤ ਸੁਸਾਇਟੀ ਦੇ ਫਲੈਟ ‘ਚ ਰਹਿੰਦੀ ਸੀ।

ਮ੍ਰਿਤਕਾ ਦੀ ਪਹਿਚਾਣ ਸੁਚਿਤਾ ਕੌਰ ਉਰਫ਼ ਇਨਾਇਤ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ, ਜੋ ਕਿ ਕੰਮ ਕਾਰਨ ਆਪਣੇ ਪਰਿਵਾਰ ਤੋਂ ਦੂਰ ਜ਼ੀਰਕਪੁਰ ਸੁਸਾਇਟੀ ਵਿੱਚ 1-ਬੀ.ਐਚ.ਕੇ ਫਲੈਟ ਵਿੱਚ ਕਿਰਾਏ ‘ਤੇ ਰਹਿੰਦੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਜਦੋਂ ਫਲੈਟ ਦੇ ਅੰਦਰ ਜਾਂਚ ਕੀਤੀ ਗਈ ਤਾਂ ਉੱਥੇ ਪਈ ਇੱਕ ਡਾਇਰੀ ਵਿੱਚੋਂ ਸੁਚਿਤਾ ਵੱਲੋਂ ਅੰਗਰੇਜ਼ੀ ਵਿੱਚ ਲਿਖਿਆ ਇੱਕ ਸੁਸਾਈਡ ਨੋਟ ਬਰਾਮਦ ਹੋਇਆ।

ਮ੍ਰਿਤਕਾ ਦੇ ਭਰਾ ਆਕਾਸ਼ ਵਾਸੀ ਹੁਸ਼ਿਆਰਪੁਰ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਸ ਦੀ ਭੈਣ ਸ਼ੁਹਿਤਾ ਪਿਛਲੇ ਕੁੱਝ ਸਮੇਂ ਤੋਂ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ।

ਮ੍ਰਿਤਕ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਦਿਆ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਭੇਜ ਦਿਤਾ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼: 4.94 ਕਰੋੜ ਰੁਪਏ, 1 ਪਿਸਤੌਲ ਅਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ

CM ਮਾਨ ਨੇ SYL ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਕਿਹਾ, “ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ?”