ਵੱਡੀ ਖ਼ਬਰ: ਪੰਜਾਬ ‘ਚ ਮਸ਼ਹੂਰ ਰੈਪਰ ਬਾਦਸ਼ਾਹ ਦੇ ਖਿਲਾਫ FIR ਦਰਜ

  • ਮਸੀਹ ਭਾਈਚਾਰੇ ਵੱਲੋਂ ਦਿੱਤੀ ਗਈ ਸੀ ਧਾਰਮਿਕ ਭਾਵਨਾ ਨੂੰ ਠੇਸ ਪੁਹਚਾਉਣ ਦੀ ਸ਼ਕਾਇਤ
  • ਮਸੀਹ ਭਾਈਚਾਰੇ ਵਲੋ ਗ੍ਰਿਫ਼ਤਾਰੀ ਦੀ ਕੀਤੀ ਜਾ ਰਹੀ ਹੈ ਮੰਗ

ਗੁਰਦਾਸਪੁਰ, 30 ਅਪ੍ਰੈਲ 2025 – ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਸ਼ਕਾਇਤ ਤੇ ਮਸ਼ਹੂਰ ਸਿੰਗਰ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਥਾਣਾ ਕਿਲਾ ਲਾਲ ਸਿੰਘ ਵਿਚ ਧਾਰਮਿਕ ਭਾਵਨਾ ਨੂੰ ਠੇਸ ਪੁਹਚਾਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਉੱਥੇ ਹੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਨੈਸ਼ਨਲ ਪ੍ਰਧਾਨ ਜਤਿੰਦਰ ਮਸੀਹ ਦਾ ਕਹਿਣਾ ਹੈ ਕਿ ਰੈਪਰ ਦਾ ਗੀਤ ‘velvet flow’ ਆਇਆ ਹੈ ਉਸ ਚ ਬਾਦਸ਼ਾਹ ਵਲੋਂ ਬਾਈਬਲ ਅਤੇ ਚਰਚ ਸ਼ਬਦਾ ਦਾ ਗਲਤ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਗੀਤ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਗਏ ਹਨ ਅਤੇ ਉਹਨਾਂ ਦੀਆ ਧਾਰਮਿਕ ਭਾਵਨਾ ਨੂੰ ਠੇਸ ਪਹੁਚੀ ਹੈ।

ਉੱਥੇ ਹੀ ਮਸੀਹ ਭਾਈਚਾਰੇ ਵਲੋਂ ਜਲਦ ਤੋ ਜਲਦ ਰੈਪਰ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਪਿਛਲੇ ਸਮੇ ਚ ਵੀ ਐਸੇ ਮਾਮਲੇ ਸਾਹਮਣੇ ਆਏ ਸਨ ਜਿਸ ਚ ਮਸੀਹ ਭਾਈਚਾਰੇ ਨੂੰ ਜਾ ਦੂਸਰੇ ਧਰਮਾਂ ਨੂੰ ਗਲਤ ਢੰਗ ਨਾਲ ਵਰਤਿਆ ਜਾਂਦਾ ਹੈ ਜੋ ਸਰਾਰਸਰ ਗਲਤ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਡੀ ਖ਼ਬਰ: AAP ਦੇ ਦੋ ਵੱਡੇ ਸਾਬਕਾ ਮੰਤਰੀਆਂ ਵਿਰੁੱਧ FIR ਦਰਜ

ਸਿਹਤ ਮੰਤਰੀ ਵੱਲੋਂ ਵੱਡੀ ਤੇ ਛੋਟੀ ਨਦੀ ਦੀ ਸਫ਼ਾਈ ਮਈ ਮਹੀਨੇ ‘ਚ ਮੁਕੰਮਲ ਕਰਨ ਦੇ ਨਿਰਦੇਸ਼