ਨਵੀਂ ਦਿੱਲੀ, 11 ਫਰਵਰੀ 2021 – ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਰਿਆਣਵੀਂ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਖਿਲਾਫ ਧੋਖਾਧੜੀ ਤੇ ਵਿਸ਼ਵਾਸਘਾਤ ਕਰਨ ਦਾ ਕੇਸ ਦਰਜ ਕੀਤਾ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿਚ ਸਪਨਾ ਚੌਧਰੀ ਤੋਂ ਪੁੱਛਗਿੱਛ ਕਰੇਗੀ।
ਸ਼ਿਕਾਇਤ ਕਰਨ ਵਾਲੀ ਕੰਪਨੀ ਨੇ ਦੋਸ਼ ਲਾਇਆ ਹੈ ਕਿ ਸਪਨਾ ਚੌਧਰੀ ਨੇ ਨਾ ਸਿਰਫ ਸਮਝੌਤੇ ਦੀਆਂ ਸ਼ਰਤਾਂ ਨੂੰ ਤੋੜਿਆ, ਬਲਕਿ ਕਥਿਤ ਤੌਰ ‘ਤੇ ਇਕ ਕਰਮਚਾਰੀ ਨਾਲ ਮਿਲੀਭੁਗਤ ਕਰਕੇ ਕੰਪਨੀ ਦੇ ਗਾਹਕਾਂ ਨੂੰ ਵੀ ਤੋੜਿਆ। ਅਧਿਕਾਰੀਆਂ ਦੇ ਮੁਤਾਬਕ ਸਪਨਾ ਚੌਧਰੀ ਦੇ ਸਟੇਜ ਸ਼ੋਅ ਲਈ ਪੰਕਜ ਚਾਵਲਾ ਤੇ ਕੁਝ ਹੋਰ ਲੋਕਾਂ ਕੋਲੋਂ ਐਡਵਾਂਸ ਪੇਮੈਂਟ ਲਏ ਗਏ ਪਰ ਸ਼ੋਅ ਨਹੀਂ ਕੀਤੇ ਗਏ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਸਪਨਾ ਚੌਧਰੀ ਅਤੇ ਹੋਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਪਨਾ ਖਿਲਾਫ ਧਾਰਾ 420, 120 ਬੀ, 406 ਅਧੀਨ ਕੇਸ ਦਰਜ ਕੀਤਾ ਗਿਆ ਹੈ।