ਕੈਂਸਰ ਨਾਲ ਜੂਝ ਰਹੀ ਹਿਨਾ ਨੂੰ ਆਈ ਆਪਣੇ ਪਿਤਾ ਦੀ ਯਾਦ; ਹਸਪਤਾਲ ਦੇ ਬੈੱਡ ਤੋਂ ਸਾਂਝੀਆ ਕੀਤੀਆਂ ਫੋਟੋਆਂ

ਚੰਡੀਗੜ੍ਹ, 17 ਜੁਲਾਈ 2024 – ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹਿਨਾ ਖਾਨ ਛਾਤੀ ਦੇ ਕੈਂਸਰ (stage3) ਨਾਲ ਜੂਝ ਰਹੀ ਹੈ। ਅਦਾਕਾਰਾ ਨੇ ਹਾਲ ਹੀ ‘ਚ ਇਸ ਬੀਮਾਰੀ ਬਾਰੇ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਹਰ ਕੋਈ ਉਸ ਨੂੰ ਲੈ ਕੇ ਫਿਕਰਮੰਦ ਹੋ ਗਿਆ ਸੀ। ਹਿਨਾ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਲਗਾਤਾਰ ਆਪਣੀ ਸਿਹਤ ਬਾਰੇ ਅਪਡੇਟਸ ਦੇ ਰਹੀ ਹੈ।

ਕੀਮੋ ‘ਤੇ ਜਾਣ ਤੋਂ ਲੈ ਕੇ ਪਹਿਲੇ ਸ਼ੂਟ ‘ਤੇ ਵਾਪਸੀ ਤੱਕ ਦੀ ਖਬਰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਹੁਣ ਉਨ੍ਹਾਂ ਨੇ ਹਸਪਤਾਲ ਦੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਅਰਦਾਸ ਕਰ ਰਿਹਾ ਹੈ।

ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਲਿਖਿਆ ਹੈ, ‘ਬਸ ਇਕ ਹੋਰ ਦਿਨ, ਦੁਆ ਕਰੋ।’ ਇਸ ਤਸਵੀਰ ‘ਚ ਹਿਨਾ ਖਾਨ ਹਸਪਤਾਲ ਦੇ ਬੈੱਡ ‘ਤੇ ਪਈ ਨਜ਼ਰ ਆ ਰਹੀ ਹੈ।

ਹਿਨਾ ਖਾਨ ਨੇ ਇਸ ਤੋਂ ਪਹਿਲਾਂ ਆਪਣੇ ਪਿਤਾ ਨਾਲ ਤਸਵੀਰਾਂ ਦੇ ਕੋਲਾਜ ਦੀ ਫੋਟੋ ਫ੍ਰੇਮ ਸ਼ੇਅਰ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਲਿਖਿਆ ਸੀ, ‘ਮਿਸ ਯੂ।’ ਇਸ ਲੜਾਈ ‘ਚ ਅਦਾਕਾਰਾ ਆਪਣੇ ਪਿਤਾ ਨੂੰ ਦਿਲੋਂ ਯਾਦ ਕਰ ਰਹੀ ਹੈ। ਪਰ ਬਦਕਿਸਮਤੀ ਨਾਲ, ਉਹ ਉਨ੍ਹਾਂ ਦੇ ਨਾਲ ਨਹੀਂ ਹਨ. ਇਸ ਪੋਸਟ ‘ਚ ਅਦਾਕਾਰਾ ਦੇ ਹੱਥ ‘ਤੇ ਸਫੇਦ ਰੰਗ ਦੀ ਪੱਟੀ ਵੀ ਸੀ। ਜਿਸ ਨੂੰ ਡਰਿੱਪ ਕੱਢਣ ਤੋਂ ਬਾਅਦ ਲਗਾਇਆ ਜਾਂਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਸਬ-ਇੰਸਪੈਕਟਰ ਦੀ ਸ਼ੱਕੀ ਹਾਲਾਤਾਂ ‘ਚ ਮੌਤ: LIG ਫਲੈਟ ‘ਚੋਂ ਮਿਲੀ ਲਾਸ਼

MUSK ਨੇ ਚੁੱਕਿਆ ਵੱਡਾ ਕਦਮ; SPACEX ਅਤੇ X ਹੈੱਡਕੁਆਰਟਰ ਹੁਣ ਕੈਲੀਫੋਰਨੀਆ ਤੋਂ ਟੈਕਸਾਸ ‘ਚ ਹੋਣਗੇ ਤਬਦੀਲ