ਕਿਸਾਨ ਮਹਾਪੰਚਾਇਤ ਦੌਰਾਨ ਇਸ ਪੰਜਾਬੀ ਗਾਇਕ ਦਾ ਡਿੱਗਿਆ ਮੋਬਾਇਲ, ਮੋੜਨ ਵਾਲੇ ਨੂੰ 1 ਲੱਖ ਦਾ ਇਨਾਮ

ਬੰਗਾ, 24 ਮਾਰਚ 2021 – ਸ਼ਹੀਦ ਏ ਆਜ਼ਮ ਭਗਤ ਸਿੰਘ ,ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚਾ ਦੋਆਬਾ ਵਲੋਂ ਨਵੀ ਦਾਣਾ ਮੰਡੀ ਬੰਗਾ ਵਿਖੇ ਇਕ ਵਿਸ਼ਾਲ ਕਿਸਾਨ ਮਜ਼ਦੂਰ ਸੰਮੇਲਨ ਕਰਵਾਇਆ ਗਿਆ ਸੀ ਜਿਖੇ ਕਈ ਨਾਮਵਰ ਸਿੰਗਰ ਵੀ ਉੱਥੇ ਪਹੁੰਚੇ ਸੀ। ਬੰਗਾ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਦੌਰਾਨ ਪੰਜਾਬੀ ਗਾਇਕ ਜੱਸ ਬਾਜਵਾ ਦਾ ਮੋਬਾਇਲ ਡਿੱਗ ਗਿਆ। ਜਿਸ ਤੋਂ ਬਾਅਦ ਜੱਸ ਬਾਜਵਾ ਨੇ ਵੀਡੀਓ ਜਾਰੀ ਕੀਤੀ ਜਿਸ ਰਾਹੀਂ ਜੱਸ ਬਾਜਵਾ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਉਸ ਦਾ ਮੋਬਾਇਲ ਵਾਪਿਸ ਦੇਵੇਗਾ ਉਸ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ।

ਜੱਸ ਬਾਜਵਾ ਨੇ ਦੱਸਿਆ ਕਿ ਜਦੋਂ ਉਹ ਸਟੇਜ ਤੋਂ ਸਪੀਚ ਦੇ ਕੇ ਹੇਠਾਂ ਆ ਰਿਹਾ ਸੀ ਉਸ ਵੇਲ ਉਸ ਦਾ ਮੋਬਾਇਲ ਚੋਰੀ ਹੋ ਗਿਆ। ਉਸ ਨੇ ਕਿਹਾ ਕਿ ਉਸ ਦੇ ਮੋਬਾਇਲ ‘ਚ ਬਹੁਤ ਜ਼ਰੂਰੀ ਨੰਬਰ ਹਨ ਅਤੇ ਹੋਰ ਵੀ ਕੁੱਝ ਜ਼ਰੂਰੀ ਡਾਟਾ ਹੈ, ਨਾਲ ਹੀ ਬਾਜਵਾ ਨੇ ਕਿਹਾ ਕਿ ਮੋਬਾਇਲ ਮੋੜਨ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਕੋਰੋਨਾ ਨੇ ਲਈਆਂ 53 ਜਾਨਾਂ, 2274 ਨਵੇਂ ਕੇਸ ਆਏ

ਭਗਵੰਤ ਮਾਨ ਨੇ ਹਰਸਿਮਰਤ ਬਾਦਲ ਅਤੇ ਕੈਪਟਨ ਅਮਰਿੰਦਰ ਨੂੰ ਵੀ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰਨ ਦੀ ਦਿੱਤੀ ਚੁਣੌਤੀ