ਜੈਜੀ ਬੀ ਨੇ ਕਿਹਾ ਕਿ ਉਸ ਨੇ ਅਜੇ “ਸਿੱਧੂ ਨਾਲ ਕੰਮ ਕਰਨਾ ਸੀ ਪਰ..”

ਚੰਡੀਗੜ੍ਹ, 15 ਅਪ੍ਰੈਲ 2023 – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਭਾਵੇਂ 1 ਵਰ੍ਹਾ ਹੋਣ ਵਾਲਾ ਹੈ ਪਰ ਅਜੇ ਵੀ ਉਸ ਦੇ ਚਰਚੇ ਜ਼ੋਰਾਂ ‘ਤੇ ਹਨ ਅਤੇ ਸਿੱਧੂ ਦਾ ਨਾਂਅ ਅੱਜ ਵੀ ਉਸ ਦੇ ਫੈਨਜ਼ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਮੇਰਾ ਨਾਂ’ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ ਵੀ ਕਈ ਰਿਕਾਰਡ ਕਾਇਮ ਕੀਤੇ ਹਨ।

ਹੁਣ ਨੇ ਜੈਜ਼ੀ ਬੀ ਹਾਲ ਹੀ ‘ਚ ਬਰਿੱਟ ਏਸ਼ੀਆ ਨਾਮ ਦੇ ਚੈਨਲ ਦਿੱਤੇ ਇੰਟਰਵਿਊ ;ਚ ਖੁਲਾਸਾ ਕੀਤਾ ਕਿ ‘ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਕੰਮ ਕਰਨਾ ਸੀ, ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਇਹ ਹੋ ਨਹੀਂ ਸਕਿਆ। ਪਰ ਇੱਕ ਗੱਲ ਮੈਂ ਸਿੱਧੂ ਬਾਰੇ ਕਹਿਣਾ ਚਾਹਾਂਗਾ ਕਿ ਉਹ ਕਮਾਲ ਦਾ ਬੰਦਾ ਸੀ। ਜਿਸ ਤਰ੍ਹਾਂ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਸੀ, ਉਹ ਕਾਬਿਲੇ ਤਾਰੀਫ ਸੀ। ਉਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕੈਨੇਡਾ ਪਹੁੰਚਿਆ ਤੇ ਫਿਰ ਕੈਨੇਡਾ ਤੋਂ ਮੁੜ ਪਿੰਡ ਆਇਆ। ਕਾਸ਼ ਮੈਨੂੰ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਦਾ।’ ਦੇਖੋ ਇਹ ਵੀਡੀਓ:

https://www.instagram.com/p/CrBLjwJoPPG/

ਕਾਬਿਲੇਗੌਰ ਹੈ ਕਿ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 1993 ‘ਚ ਐਲਬਮ ‘ਘੁੱਗੀਆਂ ਦਾ ਜੋੜਾ’ ਤੋਂ ਕੀਤੀ ਸੀ। ਇਹ ਐਲਬਮ ਕਾਫੀ ਹਿੱਟ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ ‘ਚ 30 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ‘ਬੋਰਨ ਰੈੱਡੀ’ ਐਲਬਮ ਕੱਢੀ ਸੀ। ਇਸ ਐਲਬਮ ਨੂੰ ਦੁਨੀਆ ਭਰ ‘ਚ ਖੂਬ ਪਿਆਰ ਮਿਲਿਆ ਸੀ। ਇਸ ਦੇ ਨਾਲ ਨਾਲ ਹਾਲ ਹੀ ‘ਚ ਜੈਜ਼ੀ ਬੀ ਨੇ ਪੰਜਾਬੀ ਫਿਲਮਾਂ ‘ਚ ਕਮਬੈਕ ਵੀ ਕੀਤਾ ਸੀ। ਉਹ ਨੀਰੂ ਬਾਜਵਾ ਦੇ ਨਾਲ ਫਿਲਮ ‘ਸਨੋਮੈਨ’ ‘ਚ ਨਜ਼ਰ ਆਏ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤੀ ਸਰਹੱਦ ‘ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੂੰ ਮਿਲੀ 21 ਕਰੋੜ ਦੀ ਹੈਰੋਇਨ

ਸਕਾਰਪੀਓ-ਕਾਰ ਦੀ ਟੱਕਰ ‘ਚ 3 ਜ਼ਖਮੀ, ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌ+ਤ