‘ਝਨਕ’ ਫੇਮ ਅਦਾਕਾਰਾ ਡੌਲੀ ਸੋਹੀ ਦਾ ਕੈਂਸਰ ਕਾਰਨ ਦੇਹਾਂਤ, ਅਜੇ ਕੁਝ ਘੰਟੇ ਪਹਿਲਾਂ ਹੀ ਭੈਣ ਅਮਨਦੀਪ ਦੀ ਵੀ ਪੀਲੀਆ ਕਾਰਨ ਹੋਈ ਸੀ ਮੌ+ਤ

ਮੁੰਬਈ, 8 ਮਾਰਚ 2024 – ਟੈਲੀਵਿਜ਼ਨ ਇੰਡਸਟਰੀ ਤੋਂ ਇੱਕ ਬਹੁਤ ਹੀ ਦੁੱਖਭਰੀ ਖਬਰ ਸਾਹਮਣੇ ਆ ਰਹੀ ਹੈ। ‘ਝਨਕ’ ਫੇਮ ਅਦਾਕਾਰਾ ਡੌਲੀ ਸੋਹੀ ਦਾ 48 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਸਰਵਾਈਕਲ ਕੈਂਸਰ ਤੋਂ ਪੀੜਤ ਸੀ। ਉਥੇ ਹੀ ਦੁੱਖ ਦੀ ਗੱਲ ਇਹ ਵੀ ਹੈ ਕਿ ਬੀਤੀ ਰਾਤ ਹੀ ਉਨ੍ਹਾਂ ਦੀ ਭੈਣ ਅਮਨਦੀਪ ਸੋਹੀ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਅਮਨਦੀਪ ਦਾ ਪੀਲੀਆ ਦਾ ਇਲਾਜ ਚੱਲ ਰਿਹਾ ਸੀ। ਦੋ ਭੈਣਾਂ ਅਤੇ ਇੰਡਸਟਰੀ ਦੀਆਂ ਅਭਿਨੇਤਰੀਆਂ ਦੇ ਕੁਝ ਘੰਟਿਆਂ ਵਿੱਚ ਹੀ ਦਿਹਾਂਤ ਨੇ ਹਰ ਕਿਸੇ ਨੂੰ ਬੇਚੈਨ ਕਰ ਦਿੱਤਾ ਹੈ।

ਸ਼ੁੱਕਰਵਾਰ ਦਾ ਦਿਨ ਟੀਵੀ ਇੰਡਸਟਰੀ ਲਈ ਬਹੁਤ ਹੀ ਮਾੜਾ ਦਿਨ ਸੀ। ਡੌਲੀ ਸੋਹੀ ਅਤੇ ਅਮਨਦੀਪ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਘਰ ਵਿੱਚ ਮਸ਼ਹੂਰ ਸਨ। ਦੋਵੇਂ ਭੈਣਾਂ ਨੇ ਅਜੇ ਸਫਲਤਾ ਵੱਲ ਆਪਣਾ ਸਫ਼ਰ ਸ਼ੁਰੂ ਹੀ ਕੀਤਾ ਸੀ ਜਦੋਂ ਉਨ੍ਹਾਂ ਦੀ ਮੌਤ ਹੋ ਗਈ। ਉਸ ਦੇ ਭਰਾ ਮੰਨੂ ਸੋਹੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁਝ ਘੰਟਿਆਂ ਵਿੱਚ ਹੀ ਦੋਵੇਂ ਭੈਣਾਂ ਨੂੰ ਗੁਆਉਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।

ਉਸ ਦੇ ਭਰਾ ਨੇ ਦੱਸਿਆ- ਅੱਜ ਸਵੇਰੇ ਕਰੀਬ 4 ਵਜੇ ਡੌਲੀ ਦੀ ਮੌਤ ਹੋ ਗਈ। ਡੌਲੀ ਅਤੇ ਅਮਨਦੀਪ ਦੋਵਾਂ ਨੂੰ ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੱਲ੍ਹ ਅਮਨਦੀਪ ਦਾ ਦਿਹਾਂਤ ਹੋ ਗਿਆ ਸੀ ਅਤੇ ਹੁਣ ਡੌਲੀ ਵੀ ਇਸ ਦੁਨੀਆ ‘ਚ ਨਹੀਂ ਰਹੇ। ਅੱਜ ਦੁਪਹਿਰ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ।

ਡੌਲੀ ਸੋਹੀ 48 ਸਾਲਾਂ ਦੀ ਸੀ। ਉਹ ਪਿਛਲੇ ਦੋ ਦਹਾਕਿਆਂ ਤੋਂ ਟੈਲੀਵਿਜ਼ਨ ਇੰਡਸਟਰੀ ਵਿੱਚ ਸਰਗਰਮ ਸੀ। ਉਸਨੇ ਕਮਾਲ, ਕੁਸੁਮ, ਭਾਬੀ, ਤੁਝ ਸੰਗ ਪ੍ਰੀਤ ਲਗਾ ਸਜਨਾ, ਹਿਟਲਰ ਦੀਦੀ, ਦੇਵੋਂ ਕੇ ਦੇਵ-ਮਹਾਦੇਵ ਵਰਗੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਸੀ। ਪਿਛਲੇ ਸਾਲ ਉਸ ਨੂੰ ਪਤਾ ਲੱਗਾ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ। ਕੀਮੋਥੈਰੇਪੀ ਕਾਰਨ ਉਨ੍ਹਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੋਅ ‘ਝਨਕ’ ਛੱਡਣਾ ਪਿਆ ਸੀ। ਉਸ ਦਾ ਇਲਾਜ ਚੱਲ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਕਿ ਉਹ ਕੈਂਸਰ ਦੀ ਲੜਾਈ ਜਿੱਤ ਲਵੇਗੀ ਪਰ ਹਾਲ ਹੀ ਵਿੱਚ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਸੀ ਪਰ ਇਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦਾ ਵਿਆਹ ਕੈਨੇਡਾ ਦੇ ਐਨਆਰਆਈ ਅਵਨੀਤ ਧਨੋਆ ਨਾਲ ਹੋਇਆ ਸੀ, ਹਾਲਾਂਕਿ ਜਦੋਂ ਉਹ ਮਾਂ ਬਣੀ ਤਾਂ ਦੋਵਾਂ ਵਿਚਾਲੇ ਸਮੱਸਿਆਵਾਂ ਪੈਦਾ ਹੋ ਗਈਆਂ। ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।

ਜਦੋਂਕਿ ਉਨ੍ਹਾਂ ਦੀ ਭੈਣ ਅਮਨਦੀਪ ਪਿਛਲੇ ਇੱਕ ਮਹੀਨੇ ਤੋਂ ਪੀਲੀਆ ਤੋਂ ਪੀੜਤ ਸੀ। ਇਕ ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਵਾਲੀ ਅਮਨਦੀਪ ਨੇ ਵੀਰਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਮਨਦੀਪ ਸੀਰੀਅਲ ‘ਬਦਮਤਮੀਜ਼ ਦਿਲ’ ਨਾਲ ਘਰ-ਘਰ ‘ਚ ਮਸ਼ਹੂਰ ਹੋ ਗਈ ਸੀ।

ਡੌਲੀ ਅਤੇ ਅਮਨਦੀਪ ਸਿਰਫ਼ ਭੈਣਾਂ ਹੀ ਨਹੀਂ ਸਨ, ਸਗੋਂ ਕਰੀਬੀ ਦੋਸਤ ਵੀ ਸਨ। ਦੋਵੇਂ ਜਾਣਦੇ ਸਨ ਕਿ ਔਖੇ ਸਮੇਂ ਨੂੰ ਖੁਸ਼ੀ ਨਾਲ ਕਿਵੇਂ ਬਤੀਤ ਕਰਨਾ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਭੈਣਾਂ ਦੇ ਪਿਆਰ ਨਾਲ ਭਰੇ ਵੀਡੀਓ ਪ੍ਰਸ਼ੰਸਕਾਂ ਦੀਆਂ ਅੱਖਾਂ ‘ਚ ਹੰਝੂ ਲਿਆ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 9 ਮਾਰਚ ਨੂੰ

ਡਿਫਾਲਟਰ ਉਦਯੋਗਿਕ ਪਲਾਟ ਅਲਾਟੀਆਂ ਨੂੰ ਰਾਹਤ: ਜੂਨ ਤੱਕ ਨਿਰਮਾਣ ਕਰਨਾ ਪਵੇਗਾ ਮੁਕੰਮਲ, ਨਹੀਂ ਤਾਂ…….