ਸਿੰਘੂ ਬਾਰਡਰ, 22 ਦਸੰਬਰ 2020 – ਖੇਤੀ ਕਾਨੂੰਨਾਂ ਬਾਰੇ ਸੋਸ਼ਲ ਮੀਡੀਆ ‘ਤੇ ਇੰਨ੍ਹਾਂ ਦਾ ਵਿਰੋਧ ਕਰ ਰਹੇ ਬਾਲੀਵੁੱਡ ਸੈਲੀਬ੍ਰਿਟੀਜ਼ ਤੇ ਹੋਰਨਾਂ ਨੂੰ 24 ਦਸੰਬਰ ਨੂੰ ਵੈੱਬ ਮੀਟ ‘ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਜੋ 12 ਵਜੇ ਸ਼ੁਰੂ ਹੋਵੇਗਾ। 24 ਦਸੰਬਰ ਨੂੰ ਦੁਪਹਿਰ 12 ਵਜੇ ਡਿਜਿਟਲ ਪਲੇਟਫ਼ਾਰਮ (ZOOM) ਦਾ ਲਿੰਕ ਕਿਸਾਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਇਆ ਜਾਏਗਾ ਤੇ ਪਹਿਲੇ ਦਸ ਹਜ਼ਾਰ ਲੋਕਾਂ ਨੂੰ ਇਸ ਵੈੱਬੀਨਾਰ ‘ਚ ਜੋੜਿਆ ਜਾਵੇਗਾ। ਇਸ ਵੈਬੀਨਾਰ ਵਿਚ ਕੰਗਨਾ ਰਣੌਤ, ਮੁਕੇਸ਼ ਖੰਨਾ ਸਮੇਤ ਹੋਰ ਸੈਲੀਬ੍ਰਿਟੀਜ ਨੂੰ ਸੱਦਾ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਇਸ ਵੈੱਬੀਨਾਰ ਨੂੰ ਫੇਸਬੁੱਕ, ਇੰਸਟਾਗ੍ਰਾਮ ‘ਤੇ ਵੀ ਲਾਇਵ ਕੀਤਾ ਜਾਵੇਗਾ।
ਲੰਬੀ ਮੀਟਿੰਗ ਮਗਰੋਂ ਕਿਸਾਨ ਜਥੇਬੰਦੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਦੱਸਿਆ ਗਿਆ ਕਿ ਕਿਸਾਨ ਜਥੇਬੰਦੀਆਂ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਪੰਜ ਮੈਂਬਰੀ ਕਮੇਟੀ ਬਾਕੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ। ਇਸ ਕਮੇਟੀ ਵਿਚ ਕੁਲਵੰਤ ਸਿੰਘ, ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਸਵਰਨ ਸਿੰਘ ਭੰਗੂ ਤੇ ਅਜਿੰਦਰ ਸਿੰਘ ਕਮੇਟੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਆਗੂਆਂ ਵਲੋਂ 24 ਦਸੰਬਰ ਨੂੰ ਵੈਬੀਨਾਰ ਅਯੋਜਿਤ ਕੀਤਾ ਜਾਵੇਗਾ।