ਚੰਡੀਗੜ੍ਹ, 6 ਫਰਵਰੀ 2021 – ਕਿਸਾਨੀ ਅੰਦੋਲਨ ‘ਤੇ ਗਾਏ ਦੋ ਗੀਤ ਯੂਟਿਊਬ ਵੱਲੋਂ ਬੈਨ ਕਰ ਦਿੱਤੇ ਗਏ ਹਨ। ਇਹ ਗੀਤ ਕੰਵਰ ਗਰੇਵਾਲ ਤੇ ਹਿੰਮਤ ਸੰਧੂ ਦੇ ਸਨ। ਇਨ੍ਹਾਂ ਗੀਤਾਂ ਖਿਲਾਫ ਕੇਂਦਰ ਸਰਕਾਰ ਵੱਲੋਂ ਯੂ-ਟਿਊਬ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਯੂ-ਟਿਊਬ ਨੇ ਕਾਰਵਾਈ ਕਰਦਿਆਂ ਦੋਵਾਂ ਗੀਤਾਂ ਨੂੰ ਹਟਾ ਦਿੱਤਾ ਹੈ।
ਇਹ ਗੀਤ ਹਨ ਹਿੰਮਤ ਸੰਧੂ ਦਾ ‘ਅਸੀਂ ਵੱਡਾਗੇ’ ਅਤੇ ਕੰਵਰ ਗਰੇਵਾਲ ਦਾ ਗੀਤ ‘ਐਲਾਨ’। ਹਿੰਮਤ ਸੰਧੂ ਦਾ ਗੀਤ ਸਤੰਬਰ ਦੇ ਮਹੀਨੇ ‘ਚ ਰਿਲੀਜ਼ ਹੋਇਆ ਸੀ ਜਿਸ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉੱਥੇ ਹੀ ਕੰਵਰ ਗਰੇਵਾਲ ਦੇ ਅਕਤੂਬਰ ਦੇ ਮਹੀਨੇ ‘ਚ ਰਿਲੀਜ਼ ਹੋਏ ਗੀਤ ਨੂੰ 60 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।