ਮੁੰਬਈ, 19 ਜੁਲਾਈ 2025 – ਬਾਲੀਵੁੱਡ ਦੇ ਕਿੰਗ ਖਾਨ ਨੂੰ ਲੈ ਕੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਕਿੰਗ ਆਪਣੀ ਆਉਣ ਵਾਲੀ ਐਕਸ਼ਨ ਫਿਲਮ ‘ਕਿੰਗ’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। 59 ਸਾਲਾ ਸ਼ਾਹਰੁਖ ਖਾਨ ਮੁੰਬਈ ਦੇ ਗੋਲਡਨ ਟੋਬੈਕੋ ਸਟੂਡੀਓ ਵਿੱਚ ਕੁਝ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦੌਰਾਨ ਉਹ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਦੀਆਂ ਖਬਰਾਂ ਅਨੁਸਾਰ , “ਸੱਟ ਦੇ ਸਹੀ ਵੇਰਵੇ ਗੁਪਤ ਰੱਖੇ ਗਏ ਹਨ, ਪਰ ਸ਼ਾਹਰੁਖ ਆਪਣੀ ਟੀਮ ਨਾਲ ਤੁਰੰਤ ਡਾਕਟਰੀ ਸਹਾਇਤਾ ਲਈ ਅਮਰੀਕਾ ਚਲੇ ਗਏ ਹਨ, ਪਰ ਪਤਾ ਲੱਗਿਆ ਹੈ ਕਿ ਇਹ ਕੋਈ ਗੰਭੀਰ ਮਾਮਲਾ ਨਹੀਂ ਹੈ, ਸਗੋਂ ਮਾਸਪੇਸ਼ੀਆਂ ਦੀ ਸੱਟ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਸ਼ਾਹਰੁਖ ਖਾਨ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਪਹਿਲਾਂ ਵੀ ਕਈ ਵਾਰ ਜ਼ਖਮੀ ਹੋਏ ਹਨ।
ਰਿਪੋਰਟ ਦੇ ਅਨੁਸਾਰ ਸੂਤਰ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਸ਼ਾਹਰੁਖ ਨੂੰ ਕੰਮ ਤੋਂ ਇੱਕ ਮਹੀਨੇ ਦਾ ਬ੍ਰੇਕ ਲੈਣ ਦੀ ਸਲਾਹ ਦਿੱਤੀ ਗਈ ਹੈ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ, “ਕਿੰਗ ਦਾ ਅਗਲਾ ਸ਼ਡਿਊਲ ਹੁਣ ਸਤੰਬਰ/ਅਕਤੂਬਰ ਵਿੱਚ ਸ਼ੁਰੂ ਹੋਵੇਗਾ ਕਿਉਂਕਿ ਸ਼ਾਹਰੁਖ ਨੂੰ ਠੀਕ ਹੋਣ ਲਈ ਕੁਝ ਸਮਾਂ ਛੁੱਟੀ ਲੈਣ ਦੀ ਸਲਾਹ ਦਿੱਤੀ ਗਈ ਹੈ। ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ, ਹੀ ਉਹ ਸੈੱਟ ‘ਤੇ ਦੁਬਾਰਾ ਵਾਪਸ ਆਉਣਗੇ।”

ਕਿੰਗ ਖਾਨ ਦੇ ਸੱਟ ਲੱਗਣ ਕਾਰਨ ਜੁਲਾਈ ਤੋਂ ਅਗਸਤ ਤੱਕ ਫਿਲਮ ਸਿਟੀ, ਗੋਲਡਨ ਟੋਬੈਕੋ ਅਤੇ YRF ਵਿਖੇ ‘ਫਿਲਮ ਕਿੰਗ’ ਦੇ ਕਈ ਹਿੱਸਿਆਂ ਦੀ ਸ਼ੂਟਿੰਗ ਲਈ ਬੁਕਿੰਗ ਅਗਲੀ ਜਾਣਕਾਰੀ ਤੱਕ ਰੱਦ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕਿੰਗ ਦੀ ਸ਼ੂਟਿੰਗ ਭਾਰਤ ਅਤੇ ਯੂਰਪ ਵਿੱਚ ਹੋਣੀ ਹੈ। ਸ਼ੂਟਿੰਗ ਸ਼ਡਿਊਲ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।
