ਮਰਹੂਮ ਅਦਾਕਾਰ ਰਾਜਕੁਮਾਰ ਦੀ ਪਤਨੀ ਗਾਇਤਰੀ ਪੰਡਿਤ ਦਾ ਦੇਹਾਂਤ

ਮੁੰਬਈ, 2 ਦਸੰਬਰ 2023 – ਬਾਲੀਵੁਡ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਕਈ ਹਿੰਦੀ ਸਿਨੇਮਾ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਮਰਹੂਮ ਅਦਾਕਾਰ ਰਾਜਕੁਮਾਰ ਦੇ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਦਰਅਸਲ ਮਰਹੂਮ ਅਦਾਕਾਰ ਦੀ ਪਤਨੀ ਗਾਇਤਰੀ ਪੰਡਿਤ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗਾਇਤਰੀ ਪੰਡਿਤ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ।

ਗਾਇਤਰੀ ਦੀ ਮੌਤ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਸੀ, ਜਿੱਥੇ 28 ਨਵੰਬਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਮਰਹੂਮ ਅਦਾਕਾਰ ਰਾਜਕੁਮਾਰ ਅਤੇ ਗਾਇਤਰੀ ਪੰਡਿਤ ਦੀ ਮੁਲਾਕਾਤ ਇੱਕ ਫਲਾਈਟ ਵਿੱਚ ਹੋਈ ਸੀ, ਜਿੱਥੇ ਗਾਇਤਰੀ ਏਅਰ ਹੋਸਟੈੱਸ ਵਜੋਂ ਕੰਮ ਕਰਦੀ ਸੀ।

ਇੱਥੋਂ ਹੀ ਉਨ੍ਹਾਂ ਦੀ ਲਵ ਸਟੋਰੀ ਸ਼ੁਰੂ ਹੋਈ ਅਤੇ ਬਾਅਦ ਵਿੱਚ ਦੋਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਤੁਹਾਨੂੰ ਦੱਸ ਦੇਈਏ ਕਿ ਵਿਆਹ ਲਈ ਉਸਨੇ ਆਪਣਾ ਨਾਂ ਐਂਗਲੋ-ਇੰਡੀਅਨ ਜੈਨੀਫਰ ਤੋਂ ਬਦਲ ਕੇ ਗਾਇਤਰੀ ਪੰਡਿਤ ਰੱਖ ਲਿਆ ਸੀ। ਉਸਦੇ ਪਿੱਛੇ ਤਿੰਨ ਬੱਚੇ, ਅਭਿਨੇਤਾ ਪੁਰੂ ਅਤੇ ਪਾਣਿਨੀ ਅਤੇ ਅਭਿਨੇਤਰੀ ਵਾਸਤਵਿਕਾ ਹਨ। ਅੱਜ ਉਨ੍ਹਾਂ ਦਾ ਪਰਿਵਾਰ ਅਤੇ ਇੰਡਸਟਰੀ ਉਨ੍ਹਾਂ ਦੀ ਮੌਤ ਨਾਲ ਸਦਮੇ ‘ਚ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ ਚੌਥੇ ਟੀ-20 ‘ਚ ਆਸਟ੍ਰੇਲੀਆ ਨੂੰ 20 ਦੌੜਾਂ ਨਾਲ ਹਰਾਇਆ, 5 ਮੈਚਾਂ ਦੀ ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਬਣਾਈ

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਵਿਖੇ ਵਿਕਾਸ ਕਾਰਜਾਂ ਦਾ ਕਰਨਗੇ ਉਦਘਾਟਨ