ਪੌਪ ਸਟਾਰ ਮਾਈਕਲ ਜੈਕਸਨ ਦੀ ਮਸ਼ਹੂਰ ਜਾਇਦਾਦ 22 ਮਿਲੀਅਨ ਡਾਲਰ ‘ਚ ਵਿਕੀ

ਕੈਲੀਫੋਰਨੀਆ, 25 ਦਸੰਬਰ 2020 – ਮਾਈਕਲ ਜੈਕਸਨ ਦੀ ਕੈਲੀਫੋਰਨੀਆ ‘ਚ ਸਥਿਤ ਮਸ਼ਹੂਰ ਜਾਇਦਾਦ ਨੇਵਰਲੈਂਡ ਰੈਂਚ ਅਖੀਰ ਵਿਕ ਗਈ ਹੈ। ਅਮਰੀਕੀ ਪੌਪ ਸਟਾਰ ਦੀ ਮੌਤ ਤੋਂ ਤਕਰੀਬਨ 10 ਸਾਲ ਬਾਅਦ ਜੈਕਸਨ ਦੇ ਸਾਬਕਾ ਪਰਿਵਾਰਕ ਦੋਸਤ ਅਰਬਪਤੀ ਨਿਵੇਸ਼ਕ ਰੋਨ ਬੁਰਕਲ,ਨੇ ਹਾਲ ਹੀ ਵਿੱਚ 2,700 ਏਕੜ (1,100 ਹੈਕਟੇਅਰ) ਵਿੱਚ ਫੈਲੀ ਇਸ ਜਾਇਦਾਦ ਨੂੰ ਖਰੀਦਿਆ ਹੈ।

ਵਾਲ ਸਟ੍ਰੀਟ ਜਰਨਲ ਦੇ ਅਨੁਸਾਰ ਜਨਤਕ ਰਿਕਾਰਡਾਂ ਅਨੁਸਾਰ ਇਹ ਪ੍ਰਾਪਰਟੀ 22 ਮਿਲੀਅਨ ਡਾਲਰ ਵਿੱਚ ਵੇਚੀ ਗਈ ਹੈ ਜਿਸਦੀ ਕੀਮਤ 2016 ਵਿੱਚ 100 ਮਿਲੀਅਨ ਡਾਲਰ ਅਤੇ 2017 ਵਿੱਚ ਘਟ ਕੇ 67 ਮਿਲੀਅਨ ਡਾਲਰ ਤੇ ਆ ਗਈ ਸੀ।

ਜੈਕਸਨ ਨੇ ਸੰਨ 1988 ਵਿੱਚ ਲਾਸ ਏਂਜਲਸ ਤੋਂ ਲਗਭਗ 120 ਮੀਲ (193 ਕਿਲੋਮੀਟਰ) ਉੱਤਰ ‘ਚ ਸੈਂਟਾ ਬਾਰਬਰਾ ਦੇ ਨੇੜ ਲੋਸ ਓਲਿਵੋਸ ਵਿੱਚ 19.5 ਮਿਲੀਅਨ ਡਾਲਰ ਕੀਮਤ ਨਾਲ ਇਹ ਜਾਇਦਾਦ ਖਰੀਦੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੇਖੋ ਮੋਦੀ ਦੀ ‘ਮਨ ਕੀ ਬਾਤ’ ਲਾਈਵ….

ਮਨ ਕੀ ਬਾਤ ‘ਚ ਮੋਦੀ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦਾ ਕੀਤਾ ਜ਼ਿਕਰ