ਨਾਇਜੀਰੀਅਨ ਮੂਲ ਦੇ ਕਲਾਕਾਰ Tion Wyane ਪਹੁੰਚੇ ਪਿੰਡ ਮੂਸਾ, ਆਪਣੇ ਨਵੇਂ ਗਾਣੇ ਦੀ ਸਿੱਧੂ ਦੇ ਪਿੰਡ ‘ਚ ਕੀਤੀ ਸ਼ੂਟਿੰਗ

  • ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਾਲ ਮੌਜੂਦ

ਮਾਨਸਾ, 2 ਮਈ 2023 – ਸਿੱਧੂ ਮੂਸੇਵਾਲਾ ਨਾਲ ਪਹਿਲਾਂ ਵੀ Celebrity Killer ਗਾਣੇ ਵਿੱਚ ਕੰਮ ਕਰ ਚੁੱਕੇ ਨਾਈਜੀਰੀਅਨ ਮੂਲ ਦੇ ਕਲਾਕਾਰ Tion Wyane ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਡ ਮੂਸਾ ਵਿੱਚ ਕੀਤੀ ਗਈ, ਜਿੱਥੇ ਉਸ ਨਾਲ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਤੇ ਇੰਗਲੈਂਡ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਚ ਨੌਜਵਾਨਾਂ ਨੂੰ ਹੁਣ ਤੱਕ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਹੋਰ ਅਸਾਮੀਆਂ ’ਤੇ ਭਰਤੀ ਜਾਰੀ – ਮਾਨ

ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਵਿਤਕਰੇ ਦੀ ਰਾਜਨੀਤੀ ਕਰਕੇ ਸੂਬੇ ਦੇ ਵਿਕਾਸ ‘ਚ ਅਟਕਾ ਰਹੀ ਰੋੜੇ: ਹਰਚੰਦ ਬਰਸਟ