ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੇ ਭਰਾ ‘ਤੇ ਲਾਏ ਗੰਭੀਰ ਇਲਜ਼ਾਮ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ, 21 ਜਨਵਰੀ 2023 – ਪਾਲੀਵੁੱਡ ਅਦਾਕਾਰਾ ਨਿਰਮਲ ਰਿਸ਼ੀ ਦਾ ਆਪਣੇ ਪਰਿਵਾਰ ਦੇ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਅਦਾਕਾਰਾ ਨੇ ਆਪਣੇ ਭਰਾ ਰੌਸ਼ਨ ਲਾਲ ਰਿਸ਼ੀ ਅਤੇ ਹੋਰਨਾਂ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ ।

ਨਿਰਮਲ ਰਿਸ਼ੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਭਰਾ ਰੌਸ਼ਨ ਲਾਲ ਏਨੀਆਂ ਕੁ ਗਾਲ੍ਹਾਂ ਕੱਢਦਾ ਹੈ ਕਿ ਜਿਸ ਬਾਰੇ ਉਹ ਕੈਮਰੇ ਦੇ ਸਾਹਮਣੇ ਵੀ ਨਹੀਂ ਦੱਸ ਸਕਦੇ। ਅਦਾਕਾਰਾ ਨੇ ਕਿਹਾ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ ਅਤੇ ਹਾਲੇ ਵੀ ਉਹ ਕਿਰਾਏ ਦੇ ਮਕਾਨ ‘ਚ ਹੀ ਰਹਿ ਰਹੀ ਹੈ। ਅਦਾਕਾਰਾ ਨੇ ਰਵਿੰਦਰ ਰਿਸ਼ੀ ‘ਤੇ ਵੀ ਇਲਜ਼ਾਮ ਲਗਾਏ ਹਨ।

ਨਿਰਮਲ ਰਿਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ‘ਚ ਹਿੰਦੂ ਲੜਕੀ ਫਿਰ ਅਗਵਾ: 14 ਸਾਲਾ ਨਾਬਾਲਗ ਨੂੰ ਕਬੂਲ ਕਰਵਾਇਆ ਗਿਆ ਇਸਲਾਮ

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਪੰਚਾਇਤ ਸਕੱਤਰ ਵਿਰੁੱਧ ਮੁਕੱਦਮਾ ਦਰਜ