ਨੀਟੂ ਸ਼ਟਰਾਂਵਾਲੇ ਨੇ ਸਿੱਧੂ ਮੂਸੇਵਾਲੇ ‘ਤੇ ਲਾਏ ਵੱਡੇ ਇਲਜ਼ਾਮ, ਪੜ੍ਹੋ ਕੀ ਕਿਹਾ ?

ਲੁਧਿਆਣਾ, 22 ਮਈ 2021 – ਨੀਟੂ ਸ਼ਟਰਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਇਕ ਕਥਿਤ ਵੀਡੀਓ ਰਾਹੀਂ ਇਲਜ਼ਾਮ ਲਗਾਇਆ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ, ਹਾਲਾਂਕਿ ਇਸ ਵੀਡਿਓ ਵਿੱਚ ਧਮਕੀਆਂ ਦੇਣ ਵਾਲਾ ਕੁਝ ਵੀ ਨਹੀਂ ਸੀ ਅਤੇ ਇਹ ਵੀਡੀਓ ਕਿੰਨੀ ਕੁ ਸਹੀ ਹੈ ਜਾਂ ਨਹੀਂ ਇਸ ਦੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ। ਪਰ ਲੁਧਿਆਣਾ ਵਿਚ ਨੀਟੂ ਸ਼ਟਰਾਂ ਵਾਲੇ ਨੇ ਨੇ ਕਿਹਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ।

ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਬੀਤੇ ਦਿਨੀਂ ਉਸ ਨੇ ਸੋਸ਼ਲ ਮੀਡੀਆ ਤੇ ਇਕ ਗਾਣਾ ਗਾਇਆ ਸੀ ਜਿਸ ਵਿੱਚ ਉਸ ਨੇ ਪੰਜਾਬੀ ਗਾਇਕੀ ਦਾ ਖੁਦ ਨੂੰ ਪਰਾਹੁਣਾ ਦੱਸਿਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਪ੍ਰਸੰਸ਼ਕਾਂ ਰਾਹੀਂ ਉਸ ਨੂੰ ਫੋਨ ਕਰਵਾ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਉਸ ਨੂੰ ਜਾਨ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਉਸਨੂੰ ਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਨਾਂ ਲੈ ਕੇ ਕਿਸੇ ਨੂੰ ਕੋਈ ਗਲਤ ਟਿੱਪਣੀ ਅਤੇ ਜੇਕਰ ਜਵਾਬ ਹੀ ਦੇਣਾ ਹੈ ਤਾਂ ਮੂਸੇਵਾਲਾ ਗਾਣੇ ਰਾਹੀਂ ਉਸ ਨੂੰ ਜਵਾਬ ਦੇਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੂਗਲ ਨੇ ਨਵਾਂ ਫੀਚਰ ਕੀਤਾ ਲਾਂਚ, ਹੁਣ Quick Delete ਕਰਨ ਦਾ ਮਿਲੇਗਾ ਆਪਸ਼ਨ…

ਪੰਜਾਬ ‘ਚ 24 ਮਈ ਤੋਂ ਸਾਰੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ