ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ

ਗੁਰਦਾਸਪੁਰ, 4 ਸੂਚੀ 2021 – ਗੁਰਦਾਸਪੁਰ ਦੇ ਐਮ ਪੀ ਅਤੇ ਐਕਟਰ ਸੰਨੀ ਦਿਓਲ ਦੇ ਪਠਾਨਕੋਟ ‘ਚ ਗੁੰਮਸ਼ੁਦਾ ਹੋਣ ਦੇ ਪੋਸਟਰ ਲੱਗੇ ਹਨ। ਇਹ ਪੋਸਟਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਲਿਖੀਆ ਹੈ ‘ਲਾਪਤਾ ਵਿਅਕਤੀ ਦੀ ਭਾਲ’। ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ ਉਹ ਯੂਥ ਕਾਂਗਰਸ ਪਠਾਨਕੋਟ ਨਾਲ ਸੰਪਰਕ ਕਰੇ ਅਤੇ ਢੁਕਵਾਂ ਇਨਾਮ ਹਾਸਲ ਕਰੇ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਸੀ ਅਤੇ ਹੁਣ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

WhatsApp ਜਲਦ ਹੀ ਲਾਂਚ ਕਰੇਗਾ ਕਈ ਸ਼ਾਨਦਾਰ Features

ਫਲਾਇੰਗ ਸਿੱਖ ਮਿਲਖਾ ਸਿੰਘ ਮੁੜ ਪੀਜੀਆਈ ਦਾਖਲ