ਚੰਡੀਗੜ੍ਹ, 11 ਜੂਨ 2023- ਪੰਜਾਬੀ ਅਤੇ ਹਿੰਦੀ ਇੰਡਸਟਰੀ ਦੁਨੀਆ ਤੋਂ ਸੋਗੀ ਖ਼ਬਰ ਸਾਹਮਣੇ ਆਈ ਸਾਹਮਣੇ ਆਈ ਹੈ। ਪ੍ਰਸਿੱਧ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ, ਉਹ ਬੀਤੇ ਦੋ ਮਹੀਨਿਆਂ ਤੋਂ ਬਿਮਾਰ ਚੱਲੇ ਆ ਰਹੇ ਸਨ ਤੇ ਬੀਤੀ ਰਾਤ ਉਨ੍ਹਾਂ ਲੁਧਿਆਣਾ ਚੰਡੀਗੜ੍ਹ ਪਿੰਡ ਨੀਲੋਂ ਕੋਲ ਬਣਾਏ ਨਾਨਕ ਹਾਊਸ ਚ ਆਖਰੀ ਸਾਹ ਲਿਆ । ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਸਮੁੱਚੇ ਸਿਨੇ ਜਗਤ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।
ਆਪਣੀ ਦਮਦਾਰ ਆਵਾਜ਼ ਅਤੇ ਦਮਦਾਰ ਅਦਾਕਾਰੀ ਕਰਕੇ ਕਰੀਬੀ 42 ਹਿੰਦੀ ਫ਼ਿਲਮਾਂ ਅਤੇ ਦੋ ਦਰਜਨ ਦੇ ਕਰੀਬ ਟੀ.ਵੀ. ਸੀਰੀਅਲਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਤੋਂ ਸਿਨੇ ਜਗਤ ਨੂੰ ਅਲਵਿਦਾ ਆਖ ਕੇ ਪਰਦੇ ਦੇ ਜ਼ਰੀਏ ਸਿੱਖ ਧਰਮ ਤੇ ਦਸਤਾਵੇਜੀ ਫ਼ਿਲਮਾਂ ਦਾ ਨਿਰਮਾਣ ਕੀਤਾ ਅਤੇ ਫ਼ਿਲਮ ਖ਼ਾਲਸਾ ਉਨ੍ਹਾਂ ਦੀ ਕਮਾਲ ਦੀ ਪੇਸ਼ਕਾਰੀ ਸੀ।
ਮੰਗਲ ਸਿੰਘ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਰਹਿਣ ਵਾਲੇ ਸਨ। ਉਹਨਾਂ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ‘ਤੇ ਫਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ।