ਪੁਸ਼ਪਾ-2 ਅਦਾਕਾਰ ਅੱਲੂ ਅਰਜੁਨ 18 ਘੰਟਿਆਂ ਬਾਅਦ ਰਿਹਾਅ: ਆਪਣੀ ਮਾਂ ਦੇ ਗਲੇ ਲੱਗ ਕੇ ਕੀਤੀ ਘਰ ‘ਚ ਐਂਟਰੀ

ਤੇਲੰਗਾਨਾ, 14 ਦਸੰਬਰ 2024 – ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਚੰਚਲਗੁਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਸ ਦੇ ਪਿਤਾ ਅੱਲੂ ਅਰਾਵਿੰਦ ਅਤੇ ਸਹੁਰਾ ਕੰਚਰਲਾ ਚੰਦਰਸ਼ੇਖਰ ਰੈੱਡੀ ਉਸ ਨੂੰ ਲੈਣ ਜੇਲ੍ਹ ਪੁੱਜੇ ਸਨ। ਅੱਲੂ ਕਰੀਬ 18 ਘੰਟੇ ਹਿਰਾਸਤ ‘ਚ ਰਿਹਾ। ਰਿਹਾਅ ਹੋਣ ਤੋਂ ਬਾਅਦ ਅੱਲੂ ਗੀਤਾ ਆਰਟਸ ਪ੍ਰੋਡਕਸ਼ਨ ਹਾਊਸ ਪਹੁੰਚੇ।

ਇਸ ਤੋਂ ਬਾਅਦ ਅੱਲੂ 9 ਵਜੇ ਦੇ ਕਰੀਬ ਹੈਦਰਾਬਾਦ ਸਥਿਤ ਆਪਣੇ ਘਰ ਪਹੁੰਚਿਆ। ਉਸ ਦੀ ਘਰ ‘ਚ ਐਂਟਰੀ ਵੇਲੇ ਨਜ਼ਰ ਉਤਾਰੀ ਗਈ। ਫੇਰ ਉਸ ਨੇ ਆਪਣੀ ਮਾਂ ਨੂੰ ਜੱਫੀ ਪਾਈ ਅਤੇ ਫੇਰ ਘਰ ਅੰਦਰ ਚਲਾ ਗਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਫਿਰ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ।

ਰਿਲੀਜ਼ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅੱਲੂ ਨੇ ਕਿਹਾ ਕਿ, “ਮੈਂ ਪਿਆਰ ਅਤੇ ਸਮਰਥਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਮੈਂ ਠੀਕ ਹਾਂ! ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਮੈਂ ਇੱਕ ਵਾਰ ਫਿਰ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਇੱਕ ਮੰਦਭਾਗੀ ਘਟਨਾ ਸੀ। ਜੋ ਹੋਇਆ ਉਸ ਲਈ ਸਾਨੂੰ ਅਫਸੋਸ ਹੈ।”

ਅੱਲੂ ਨੂੰ ਪੁਲਿਸ ਨੇ 13 ਦਸੰਬਰ ਨੂੰ ਦੁਪਹਿਰ 12 ਵਜੇ ਗ੍ਰਿਫਤਾਰ ਕੀਤਾ ਸੀ। ਉਸ ‘ਤੇ 4 ਦਸੰਬਰ ਨੂੰ ਹੈਦਰਾਬਾਦ ‘ਚ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ‘ਚ ਬਿਨਾਂ ਦੱਸੇ ਪਹੁੰਚਣ ਦਾ ਦੋਸ਼ ਹੈ। ਇਸ ਕਾਰਨ ਉਥੇ ਭੀੜ ਇਕੱਠੀ ਹੋ ਗਈ ਅਤੇ ਭਗਦੜ ਮੱਚ ਗਈ। ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ 4 ਵਜੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅੱਲੂ ਨੇ ਅੰਤਰਿਮ ਜ਼ਮਾਨਤ ਲਈ ਤੇਲੰਗਾਨਾ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ।

ਸ਼ਾਮ 5 ਵਜੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਗਈ। ਇਸ ਦੌਰਾਨ ਅੱਲੂ ਨੂੰ ਚੰਚਲਗੁੜਾ ਕੇਂਦਰੀ ਜੇਲ੍ਹ ਲਿਜਾਇਆ ਗਿਆ। ਉੱਥੇ ਉਸ ਨੂੰ ਕਲਾਸ-1 ਦੀ ਬੈਰਕ ਵਿੱਚ ਰੱਖਿਆ ਗਿਆ। ਉਮੀਦ ਕੀਤੀ ਜਾ ਰਹੀ ਸੀ ਕਿ ਅੱਲੂ ਸ਼ੁੱਕਰਵਾਰ ਰਾਤ ਨੂੰ ਹੀ ਰਿਲੀਜ਼ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ।

ਅੱਲੂ ਦੇ ਵਕੀਲ ਨੇ ਕਿਹਾ- ਅੱਲੂ ਅਰਜੁਨ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਦਿੱਤੀ ਗਈ ਸੀ ਪਰ ਉਸ ਨੂੰ ਪਹਿਲਾਂ ਰਿਹਾਅ ਨਹੀਂ ਕੀਤਾ ਗਿਆ। ਇਹ ਗੈਰ-ਕਾਨੂੰਨੀ ਹਿਰਾਸਤ ਹੈ, ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇਸ ਦਾ ਜਵਾਬ ਜੇਲ੍ਹ ਪ੍ਰਸ਼ਾਸਨ ਨੂੰ ਦੇਣਾ ਪਵੇਗਾ।

ਸ਼ੁੱਕਰਵਾਰ ਨੂੰ ਆਲੂ ਅਰਜੁਨ ਨੇ ਆਪਣੀ ਗ੍ਰਿਫਤਾਰੀ ਦੇ ਤਰੀਕੇ ‘ਤੇ ਇਤਰਾਜ਼ ਜਤਾਇਆ ਸੀ। ਅਦਾਕਾਰ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਉਸ ਨੂੰ ਨਾਸ਼ਤਾ ਨਹੀਂ ਕਰਨ ਦਿੱਤਾ। ਕੱਪੜੇ ਬਦਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ। ਅੱਲੂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ।

ਇਸ ਵਿੱਚ ਉਹ ਘਰ ਤੋਂ ਹੇਠਾਂ ਉਤਰ ਕੇ ਪਾਰਕਿੰਗ ਵਿੱਚ ਆ ਜਾਂਦੇ ਹਨ। ਉਥੇ ਉਸਦਾ ਨੌਕਰ ਦੌੜਦਾ ਆਇਆ ਅਤੇ ਚਾਹ-ਪਾਣੀ ਦਿੰਦਾ ਹੈ। ਵੀਡੀਓ ‘ਚ ਉਹ ਚਾਹ ਪੀਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਨਜ਼ਰ ਆ ਰਹੀ ਹੈ। ਅੱਲੂ ਆਪਣੀ ਪਤਨੀ ਨੂੰ ਸਮਝਾਉਂਦਾ ਹੈ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ‘ਚ ਇੰਟਰਨੈੱਟ ਬੰਦ

ਸਵਿਟਜ਼ਰਲੈਂਡ ਨੇ ਭਾਰਤ ਦਾ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਕੀਤਾ ਖਤਮ, ਹੁਣ ਭਾਰਤੀ ਕੰਪਨੀਆਂ ਨੂੰ ਦੇਣਾ ਪਵੇਗਾ 10% ਜ਼ਿਆਦਾ ਟੈਕਸ