ਮੁੰਬਈ, 7 ਦਸੰਬਰ 2024 – ਅੱਲੂ ਅਰਜੁਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਪੁਸ਼ਪਾ-2 ਨੇ ਸਿਨੇਮਾਘਰਾਂ ਵਿੱਚ ਆਪਣੇ ਪਹਿਲੇ ਦਿਨ ਦੁਨੀਆ ਭਰ ਵਿੱਚ 294 ਕਰੋੜ ਰੁਪਏ ਕਮਾਏ। ਇਸ ‘ਚ ਭਾਰਤੀ ਬਾਕਸ ਆਫਿਸ ‘ਤੇ ਫਿਲਮ ਦਾ ਕੁਲੈਕਸ਼ਨ 175.1 ਕਰੋੜ ਰੁਪਏ ਰਿਹਾ। ਪੁਸ਼ਪਾ-2 ਨੇ ਹਿੰਦੀ ਵਰਜ਼ਨ ‘ਚ 72 ਕਰੋੜ ਰੁਪਏ ਕਮਾਏ ਹਨ। ਹਿੰਦੀ ਵਰਜ਼ਨ ਨੇ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਜਵਾਨ ਨੇ ਪਹਿਲੇ ਦਿਨ ਹਿੰਦੀ ਬੈਲਟ ‘ਚ ਕਰੀਬ 65 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸਦੇ ਵਿਸ਼ਵਵਿਆਪੀ ਵਰਜ਼ਨ ਦੇ ਨਾਲ, ਪੁਸ਼ਪਾ-2 ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਭਾਰਤੀ ਫਿਲਮ ਬਣ ਗਈ ਹੈ। ਸਾਲ 2021 ‘ਚ ਵੀ ਪੁਸ਼ਪਾ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਬਣਾਏ ਸਨ।
ਭਾਰਤੀ ਬਾਕਸ ਆਫਿਸ ‘ਤੇ ਕਲੈਕਸ਼ਨ ਦੇ ਮਾਮਲੇ ‘ਚ ਪੁਸ਼ਪਾ-2 ਨੇ ਐੱਸ.ਐੱਸ.ਰਾਜਮੌਲੀ ਦੀ ਫਿਲਮ RRR ਦਾ ਰਿਕਾਰਡ ਤੋੜ ਦਿੱਤਾ ਹੈ। RRR ਨੇ ਭਾਰਤੀ ਬਾਕਸ ਆਫਿਸ ‘ਤੇ 133 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ।

Sacknilk ਵੈੱਬਸਾਈਟ ਦੇ ਮੁਤਾਬਕ, ਐਡਵਾਂਸ ਬੁਕਿੰਗ ਦੇ ਪਹਿਲੇ 24 ਘੰਟਿਆਂ ‘ਚ ‘ਪੁਸ਼ਪਾ 2’ ਦੀਆਂ 3 ਲੱਖ ਤੋਂ ਵੱਧ ਟਿਕਟਾਂ ਵਿਕ ਗਈਆਂ ਸਨ। ਫਿਲਮ ਨੇ ਭਾਰਤ ‘ਚ ਪਹਿਲੇ ਦਿਨ 10 ਕਰੋੜ ਰੁਪਏ ਦਾ ਐਡਵਾਂਸ ਕਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ ਬਲਾਕ ਸੀਟਾਂ ਵਾਲਾ ਇਹ ਅੰਕੜਾ 12 ਕਰੋੜ ਰੁਪਏ ਦੇ ਕਰੀਬ ਸੀ।
ਇਸ ਫਿਲਮ ਨੇ ਪ੍ਰੀ-ਸੇਲ ‘ਚ ਸ਼ਾਹਰੁਖ ਖਾਨ ਦੀ ਪਠਾਨ ਨੂੰ ਪਛਾੜ ਦਿੱਤਾ ਸੀ। ਜਨਵਰੀ 2023 ‘ਚ ਪਹਿਲੇ ਦਿਨ ‘ਪਠਾਨ’ ਫਿਲਮ ਦੀਆਂ 2 ਲੱਖ ਤੋਂ ਵੀ ਘੱਟ ਟਿਕਟਾਂ ਵਿਕੀਆਂ ਸਨ। ਪੁਸ਼ਪਾ-2 ਤੋਂ ਪਹਿਲਾਂ ਫਿਲਮ ਪਠਾਨ ਐਡਵਾਂਸ ਬੁਕਿੰਗ ‘ਚ ਸਭ ਤੋਂ ਅੱਗੇ ਸੀ।
ਹਿੰਦੀ-ਡਬ ਕੀਤੇ ਵਰਜ਼ਨ ਵਿੱਚ ਵੀ, ਪੁਸ਼ਪਾ-2 ਨੇ KGF-2 ਨੂੰ ਪਛਾੜ ਦਿੱਤਾ ਹੈ। KGF- 2 ਨੇ 2022 ਵਿੱਚ ਪਹਿਲੇ ਦਿਨ ਹਿੰਦੀ-ਡਬ ਕੀਤੇ ਵਰਜ਼ਨ ਵਿੱਚ 1.25 ਲੱਖ ਟਿਕਟਾਂ ਵੇਚੀਆਂ। ਇਸ ਦੇ ਨਾਲ ਹੀ 1 ਦਸੰਬਰ ਨੂੰ ਦੁਪਹਿਰ ਤੱਕ ਪੁਸ਼ਪਾ 2 ਦੀਆਂ 1.8 ਲੱਖ ਟਿਕਟਾਂ ਹਿੰਦੀ ਵਿੱਚ ਵਿਕੀਆਂ।
ਸੁਕੁਮਾਰ ਦੇ ਨਿਰਦੇਸ਼ਨ ‘ਚ ਬਣੀ ‘ਪੁਸ਼ਪਾ-2’ 5 ਭਾਸ਼ਾਵਾਂ- ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ‘ਚ ਰਿਲੀਜ਼ ਹੋ ਚੁੱਕੀ ਹੈ। ਆਲੂ ਅਰਜੁਨ ਇੱਕ ਵਾਰ ਫਿਰ ਫਿਲਮ ਵਿੱਚ ਪੁਸ਼ਪਰਾਜ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਰਸ਼ਮਿਕਾ ਮੰਡਾਨਾ ਵੀ ਸ਼੍ਰੀਵੱਲੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਜ਼ਬਰਦਸਤ ਹੈ ਅਤੇ ਕਲਾਈਮੈਕਸ ਹੋਰ ਵੀ ਸ਼ਾਨਦਾਰ ਹੈ। ਇਸ ਕਾਰਨ ਦਰਸ਼ਕ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ।
ਪੁਸ਼ਪਾ-2 ਆਪਣੀ ਥੀਏਟਰਿਕ ਰਿਲੀਜ਼ ਤੋਂ ਬਾਅਦ ਗੂਗਲ ‘ਤੇ ਟ੍ਰੈਂਡ ਕਰ ਰਹੀ ਹੈ। ਆਲੂ ਅਰਜੁਨ ਦੀ ਫਿਲਮ ਪੁਸ਼ਪਾ-2 ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਜਿਸ ਕਾਰਨ ਇਹ ਫਿਲਮ ਰਿਲੀਜ਼ ਹੁੰਦੇ ਹੀ ਗੂਗਲ ‘ਤੇ ਟਰੈਂਡ ਕਰ ਰਹੀ ਹੈ।
