ਪੁਸ਼ਪਾ-2 ਨੇ ਛੇ ਦਿਨਾਂ ਵਿੱਚ ਦੁਨੀਆ ਭਰ ਵਿੱਚ 1000 ਕਰੋੜ ਰੁਪਏ ਕਮਾਏ: ਅਜਿਹਾ ਕਰਨ ਵਾਲੀ ਸਭ ਤੋਂ ਤੇਜ਼ ਭਾਰਤੀ ਫਿਲਮ ਬਣੀ

ਮੁੰਬਈ, 12 ਦਸੰਬਰ 2024 – ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ‘ਪੁਸ਼ਪਾ-2: ਦ ਰੂਲ’ ਬਾਕਸ ਆਫਿਸ ‘ਤੇ ਲਗਾਤਾਰ ਵੱਡੇ ਰਿਕਾਰਡ ਕਾਇਮ ਕਰ ਰਹੀ ਹੈ। ਵਪਾਰ ਮਾਹਰ ਤਰਨ ਆਦਰਸ਼ ਦੇ ਅਨੁਸਾਰ, ਫਿਲਮ ਨੇ ਆਪਣੀ ਰਿਲੀਜ਼ ਦੇ ਛੇ ਦਿਨਾਂ ਵਿੱਚ ਦੁਨੀਆ ਭਰ ਵਿੱਚ 1000 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਮੇਕਰਸ ਦਾ ਕਹਿਣਾ ਹੈ ਕਿ ਇਹ ਸਭ ਤੋਂ ਤੇਜ਼ੀ ਨਾਲ 1000 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਵਾਲੀ ਭਾਰਤੀ ਫਿਲਮ ਹੈ। ਵਪਾਰ ਮਾਹਰ ਤਰਨ ਆਦਰਸ਼ ਨੇ ਵੀ ਕਿਹਾ ਕਿ ਪੁਸ਼ਪਾ 2 ਨੇ ਮੰਗਲਵਾਰ ਤੱਕ ਹਿੰਦੀ ਵਰਜ਼ਨ ਵਿੱਚ ਕੁੱਲ 375 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਫਿਲਮ ਪੁਸ਼ਪਾ 2 ਦੇ ਓਪਨਿੰਗ ਡੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਦੁਨੀਆ ਭਰ ‘ਚ 294 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ‘ਚ ਭਾਰਤੀ ਬਾਕਸ ਆਫਿਸ ‘ਤੇ ਫਿਲਮ ਦਾ ਕੁਲੈਕਸ਼ਨ 175.1 ਕਰੋੜ ਰੁਪਏ ਰਿਹਾ। ਪੁਸ਼ਪਾ-2 ਨੇ ਹਿੰਦੀ ਵਰਜ਼ਨ ‘ਚ 72 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਹੀ ਇਸ ਫਿਲਮ ਨੇ ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

5 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ‘ਪੁਸ਼ਪਾ 2’ ਨੇ ਹਿੰਦੀ ਬੈਲਟ ‘ਚ ਪਹਿਲੇ 3 ਦਿਨਾਂ ‘ਚ 205 ਕਰੋੜ ਦੀ ਕਮਾਈ ਕਰਕੇ ਸ਼ਾਹਰੁਖ ਦੀ ਜਵਾਨ ਦਾ ਰਿਕਾਰਡ ਤੋੜ ਦਿੱਤਾ ਸੀ, ਜਿਸ ਨੇ ਤਿੰਨ ਦਿਨਾਂ ‘ਚ 180 ਕਰੋੜ ਦੀ ਕਮਾਈ ਕਰਨ ਦਾ ਰਿਕਾਰਡ ਬਣਾਇਆ ਸੀ। ਇਸ ਤੋਂ ਬਾਅਦ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਹੈ, ਜਿਸ ਨੇ ਤਿੰਨ ਦਿਨਾਂ ‘ਚ 176.85 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂ ਡੱਲੇਵਾਲ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ: ਅੱਜ ਖਨੌਰੀ ਸਰਹੱਦ ਤੋਂ ਜਾਰੀ ਕਰਨਗੇ ਸੰਦੇਸ਼

ਅਫਗਾਨਿਸਤਾਨ ‘ਚ ਆਤਮਘਾਤੀ ਹਮਲਾ, ਮੰਤਰੀ ਦੀ ਮੌਤ: 4 ਅੰਗ ਰੱਖਿਅਕ ਵੀ ਮਾਰੇ ਗਏ: ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ