ਚੰਡੀਗੜ੍ਹ, 16 ਮਈ 2021 – ਕੁਝ ਸਮਾਂ ਪਹਿਲਾਂ ਤੋਂ ਸ਼ੁਰੂ ਹੋਇਆ ਰੇਡਿਓ ਰੰਗ ਐਫ.ਐਮ. ਇਕ ਵਪਾਰਕ ਰੇਡਿਓ ਨਾ ਹੋ ਕੇ ਇੱਕ ਸਾਹਿਤਕ ਰੇਡਿਓ ਹੋ ਨਿਬੜਿਆ ਹੈ ਅਤੇ ਸੱਭਿਆਚਾਰ ਤੇ ਪੰਜਾਬੀਅਤ ਦਾ ਪਹਿਰੇਦਾਰ ਵੀ।
ਇਸ ਵਿਚ ਰੇਡਿਓ ਐਪ ਤੇ ਲਾਇਵ (ਰੇਡਿਓ ਪੇਜ ਤੇ) ਅਲੱਗ-ਅਲੱਗ ਸਮਾਜਿਕ ਅਤੇ ਨੈਤਿਕ ਵਿਸ਼ਿਆ ਤੇ ਸਿੱਖਿਆਦਾਇਕ ਪ੍ਰੋਗਰਾਮ ਆਉਂਦੇ ਹਨ। ਖਬਰਾਂ ਤੇ ਖਬਰਾਂ ਦਾ ਵਿਸ਼ਲੇਸ਼ਣ ਵਿਚਾਰ ਚਰਚਾ, ਪੁਰਾਣਾ ਤੇ ਨਵਾਂ ਗੀਤ ਸੰਗੀਤ, ਜਾਣਕਾਰੀ ਭਰਪੂਰ ਤੇ ਮਨੋਰੰਜਕ ਇੰਟਰਵਿਊ ਜਿਹਨਾਂ ਵਿੱਚ ਫਿਲਮਾਂ ਤੇ ਗਾਇਕ ਹਸਤੀਆਂ ਤੋਂ ਬਿਨਾਂ ਵੀ ਅਜੋਕੀ ਕੋਰੋਨਾ ਬਿਮਾਰੀ ਅਤੇ ਮੌਸਮ ਮੁਤਾਬਿਕ ਹੋਰ ਬਿਮਾਰੀਆਂ ਨਾਲ ਸਬੰਧਿਤ ਡਾਕਟਰਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਹਫਤਾਵਾਰੀ ਕਵੀ ਦਰਬਾਰ, ਮੁਸ਼ਾਇਰੇ, ਨਵੀਆਂ ਕਲਮਾਂ ਤੇ ਆਵਾਜ਼ਾਂ, ਪੰਜਾਬ ਭਰ ਦੇ ਅੱਖਰਕਾਰਾਂ ਤੇ ਚਿੱਤਰਕਾਰਾਂ ਤੇ ਵੀ ਖਾਸ ਪ੍ਰੋਗਰਾਮ ਕਰਵਾਏ ਗਏ ਤੇ ਜਾਂਦੇ ਰਹਿਣਗੇ। ਇਹ ਰੇਡਿਓ ਹਰ ਕਲਾਕਾਰ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਾਬਿਲ ਹਨ।
ਸ. ਰਾਹੁਲ ਸਿੰਘ ਸੰਧੂ (ਮੈਨੇਜਿੰਗ ਡਾਇਰੈਕਟਰ) ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਵੇਂ ਸਾਡਾ ਰੰਗ ਐਫ.ਐਮ. ਰੇਡਿਓ ਵਾਅਦੇ ਮੁਤਾਬਿਕ ਹਫਤੇ ਵਿਚੋਂ 2 ਦਿਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਆਹਲਾ ਪੋ੍ਰਗਰਾਮ ਪੇਸ਼ ਕਰਦਾ ਹੈ।
ਹੁਣ ਇਸ ਕੋਰੋਨਾ ਕਾਲ ਕਰਕੇ ਹੋਏ ਲਾਕਆਊਨ ਕਾਰਨ ਘਰ ਬੈਠੇ ਬੱਚਿਆਂ ਤੇ ਵੱਡਿਆਂ ਲਈ ਮੁਹਾਲੀ ਦੇ ਵਸਨੀਕ ਅਤੇ ਸਮਾਜ ਸੇਵਕ ਸ. ਦਵਿੰਦਰ ਸਿੰਘ ਜੁਗਨੀ (ਸਟੇਟ ਐਵਾਰਡੀ) ਦੇ ਪੁੱਤਰ ਅਸ਼ਮੀਤ ਸਿੰਘ (ਭੰਗੜਾ ਇੰਸਟਰਕਟਰ) ਜੋ ਕਿ ਗਿੰਨਜ਼ ਬੁੱਕ ਰਿਕਾਰਡ ਵਿੱਚ ਵੀ ਭੰਗੜਾ ਸਿਖਾ ਚੁੱਕੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਧੂੰਮਾ ਪਾ ਚੁੱਕੇ ਨੇ, ਦੀ ਨਿਮਰ ਕੋਸ਼ਿਸ਼ ਰਾਹੀਂ, ਰੇਡਿਓ ਰੰਗ ਐਫ.ਐਮ. ਆਪਣੇ ਪੇਜ ਤੇ ਲਾਈਵ ਭੰਗੜਾ ਕਲਾਸਿਸ ਦੇਵੇਗਾ, ਜੋ ਕਿ ਜੁਗਨੀ ਭੰਗੜਾ ਅਕੈਡਮੀ ਦੇ ਮਾਲਕ ਹਨ।
ਇਹ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਹਨ ਕਿ ਬੱਚਿਆਂ ਦੀ ਸਿਹਤ ਵੀ ਸਹੀ ਰਹੇ ਅਤੇ ਬੋਰੀਅਤ ਵੀ ਦੂਰ ਰਹੇ।
ਲੋਕ ਰੇਡਿਓ ਰੰਗ ਐਫ.ਐਮ. ਦੇ ਆਫਿਸ਼ੀਅਲ ਨੰਬਰ 98143-36554 ਤੇ ਕਾਲ ਕਰਕੇ ਰੇਡਿਓ ਪ੍ਰੋਗਰਾਮਾਂ ਸਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਫੇਸਬੁੱਕ ਪੇਜ ਰੰਗ ਐਫ.ਐਮ. ਪੇਜ ਤੇ ਲਾਇਕ ਕਰਕੇ ਆਪ ਹਰ ਵੀਡਿਓ ਦੇਖ ਸੁਣ ਸਕਦੇ ਹੋ। ਰੰਗ ਐਫ.ਐਮ. ਐਪ ਡਾਊਨਲੋਡ ਕਰਨ ਲਈ Android ਅਤੇ Apple App ਸਟੋਰ ਤੋਂ ਰੰਗ ਐਫ.ਐਮ. (Rangfm) ਦੀ ਐਪ ਡਾਊਨਲੋਡ ਕਰ ਸਕਦੇ ਹੋ।