ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਰਾਜਾਮੌਲੀ ਅਤੇ ਸ਼ਾਹਰੁਖ ਖਾਨ ਸ਼ਾਮਲ

ਨਵੀਂ ਦਿੱਲੀ, 14 ਅਪ੍ਰੈਲ 2023 – ਟਾਈਮ ਮੈਗਜ਼ੀਨ ਨੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਆ ਸੂਚੀ ‘ਚ ਫਿਲਮ ਨਿਰਦੇਸ਼ਕ ਐਸ ਐਸ ਰਾਜਾਮੌਲੀ ਅਤੇ ਅਭਿਨੇਤਾ ਸ਼ਾਹਰੁਖ ਖਾਨ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਹਨ। ਟਾਈਮ ਮੈਗਜ਼ੀਨ ਨੇ 2023 ਲਈ ਜਾਰੀ ਕੀਤੀ ਆਪਣੀ ਸੂਚੀ ਵਿੱਚ ਦੋਵਾਂ ਦੇ ਨਾਂ ਸ਼ਾਮਲ ਕੀਤੇ ਹਨ। ਲੇਖਕ ਸਲਮਾਨ ਰਸ਼ਦੀ ਅਤੇ ਟੀਵੀ ਹੋਸਟ ਅਤੇ ਜੱਜ ਪਦਮਾ ਲਕਸ਼ਮੀ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਸੂਚੀ ਵਿੱਚ ਸ਼ਾਮਲ ਹੋਰ ਨਾਵਾਂ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟੇਨ ਦੇ ਰਾਜਾ ਚਾਰਲਸ, ਸੀਰੀਆ ਮੂਲ ਦੇ ਤੈਰਾਕ ਅਤੇ ਸਮਾਜਕ ਕਾਰਕੁਨ ਸਾਰਾ ਮਾਰਡੀਨੀ ਅਤੇ ਯੂਸਰਾ ਮਾਰਡੀਨੀ ਅਤੇ ਅਰਬਪਤੀ ਐਲੋਨ ਮਸਕ ਸ਼ਾਮਲ ਹਨ।

ਆਲੀਆ ਭੱਟ ਨੇ ਟਾਈਮ ਦੀ ਸੂਚੀ ਲਈ ਆਸਕਰ ਜੇਤੂ ਫਿਲਮ ਆਰਆਰਆਰ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਪ੍ਰੋਫਾਈਲ ਲਿਖੀ ਹੈ। ਆਲੀਆ ਨੇ ਲਿਖਿਆ, ‘ਉਹ ਦਰਸ਼ਕਾਂ ਦੀ ਨਬਜ਼ ਜਾਣਦੇ ਹਨ। ਮੈਂ ਉਸਨੂੰ ਮਾਸਟਰ ਕਹਾਣੀਕਾਰ ਕਹਿੰਦੀ ਹਾਂ। ਭਾਰਤ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਹੈ ਅਤੇ ਰਾਜਾਮੌਲੀ ਫਿਲਮ ਰਾਹੀਂ ਸਾਨੂੰ ਸਾਰਿਆਂ ਨੂੰ ਜੋੜਦੇ ਹਨ। ਬਾਲੀਵੁੱਡ ‘ਚ ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਦੀ ਪ੍ਰੋਫਾਈਲ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਲਿਖੀ ਹੈ।

ਦੱਸਣਯੋਗ ਹੈ ਕਿ ਦੀਪਿਕਾ ਹਾਲ ਹੀ ‘ਚ ਸ਼ਾਹਰੁਖ ਨਾਲ ਆਪਣੀ ਸੁਪਰਹਿੱਟ ਫਿਲਮ ਪਠਾਨ ‘ਚ ਨਜ਼ਰ ਆਈ ਸੀ। ਦੀਪਿਕਾ ਨੇ ਲਿਖਿਆ, ‘ਸ਼ਾਹਰੁਖ ਹਮੇਸ਼ਾ ਸਭ ਤੋਂ ਮਹਾਨ ਕਲਾਕਾਰਾਂ ‘ਚ ਗਿਣੇ ਜਾਣਗੇ। ਜੋ ਚੀਜ਼ ਉਸਨੂੰ ਅਲੱਗ ਕਰਦੀ ਹੈ ਉਹ ਹੈ ਉਸਦੀ ਨਿਮਰਤਾ ਅਤੇ ਉਸਦੀ ਉਦਾਰਤਾ। ਇਸ ਤਰ੍ਹਾਂ ਦੇ ਹੋਰ ਵੀ ਕਈ ਗੁਣ ਉਸ ਵਿਚ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਲਕ ਦੀ ਮੌਤ ਤੋਂ ਬਾਅਦ ਸ਼ਰਾਬੀ ਬਣਿਆ ਕੁੱਤਾ, ਹਫ਼ਤਿਆਂ ਤੱਕ ਬੇਹੋਸ਼ ਰੱਖ ਕੇ ਛੁਡਵਾਈ ਗਈ ਲਤ

ਮੇਰੀ ਹੱ+ਤਿਆ ਵੀ ਕੀਤੀ ਜਾ ਸਕਦੀ ਹੈ: ਵਿਸਾਖੀ ਦੀ ਛੁੱਟੀ ਵਾਲੇ ਦਿਨ ਵੀ ਵਿਜੀਲੈਂਸ ਨੇ ਬੁਲਾਇਆ – ਚੰਨੀ