ਨਵੀਂ ਦਿੱਲੀ, 17 ਫਰਵਰੀ 2021 – ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਹਾਲ ਹੀ ‘ਚ ਅਮਰੀਕੀ ਪੌਪ ਸਿੰਗਰ ਰਿਹਾਨਾ ਨੇ ਕਿਸਾਨਾਂ ਦੇ ਹੱਕ ‘ਚ ਇਕ ਟਵੀਟ ਕੀਤਾ। ਜਿਸ ਤੋਂ ਬਾਅਦ ਰਿਹਾਨਾ ਦੀ ਕਾਫੀ ਚਰਚਾ ਹੋਈ ਸੀ। ਹੁਣ ਇੱਕ ਵਾਰ ਫਿਰ ਰਿਹਾਨਾ ਦੀ ਚਰਚਾ ਹੋ ਰਹੀ ਹੈ, ਪਰ ਇਸ ਵਾਰ ਮਾਮਲਾ ਧਾਰਮਿਕ ਹੈ। ਰਿਹਾਨਾ ਨੇ ਟੌਪਲੈਸ ਫੋਟੋ ਨੂੰ ਟਵੀਟ ਕੀਤਾ ਹੈ ਪਰ ਇਸ ਟੌਪਲੈਸ ਫੋਟੋ ‘ਚ ਰਿਹਾਨਾ ਨੇ ਭਗਵਾਨ ਗਣੇਸ਼ ਦਾ ਨੈਕਲੈਸ ਪਾਇਆ ਹੋਇਆ ਹੈ।
ਰਿਹਾਨਾ ਨੇ ਪਿੰਕ ਨਾਈਟ ਸ਼ੌਰਟਸ ਪਾਇਆ ਹੋਇਆ ਹੈ। ਉਨ੍ਹਾਂ ਡਾਇਮੰਡ ਦਾ ਬ੍ਰੇਸਲੇਟ, ਨੈਕਪੀਸ ਤੇ ਵੱਡੇ-ਵੱਡੇ ਈਅਰਿੰਗਸ ਪਾਏ ਹੋਏ ਹਨ। ਟਵਿਟਰ ਯੂਜ਼ਰਸ ਨੇ ਉਨ੍ਹਾਂ ਦੇ ਨੈਕਲੇਸ ‘ਚ ਲੱਗੇ ਗਣਪਤੀ ਪੈਂਡੇਂਟ ਨੂੰ ਵੀ ਨੋਟਿਸ ਕੀਤਾ। ਗਣਪਤੀ ਪੈਂਡੇਂਟ ‘ਚ ਡਾਇਮੰਡ ਵੀ ਜੜਿਆ ਹੋਇਆ ਹੈ। ਟੌਪਲੈਸ ਬੌਡੀ ‘ਤੇ ਗਣੇਸ਼ ਪੈਂਡੇਂਟ ਦੇਖ ਕੇ ਹਿੰਦੂ ਧਰਮ ‘ਚ ਵਿਸ਼ਵਾਸ ਕਰਨ ਵਾਲੇ ਲੋਕ ਰਿਹਾਨਾ ਦੀ ਆਲੋਚਨਾ ਕਰ ਰਹੇ ਹਨ।