BIGG BOSS ਦੇ ਨਵੇਂ ਸੀਜ਼ਨ ਨੂੰ ਹੋਸਟ ਕਰਨਗੇ ਰਿਤੇਸ਼ ਦੇਸ਼ਮੁਖ

ਮੁੰਬਈ, 22 ਮਈ 2024 – ਜਿਓ ਸਿਨੇਮਾ ਅਤੇ ਕਲਰਸ ਟੀਵੀ ‘ਤੇ ਬਿੱਗ ਬੌਸ ਸ਼ੁਰੂ ਹੋਣ ਜਾ ਰਿਹਾ ਹੈ। ਬਿੱਗ ਬੌਸ ਓਟੀਟੀ ਦੇ ਨਾਲ, ਕਲਰਸ ਟੀਵੀ ਨੇ ਹੁਣ ਬਿੱਗ ਬੌਸ ਮਰਾਠੀ ਦਾ ਵੀ ਐਲਾਨ ਕੀਤਾ ਹੈ। ਪਰ ਇਸ ਵਾਰ ਇਹ ਰਿਐਲਿਟੀ ਸ਼ੋਅ ਇੱਕ ਨਵੇਂ ਹੋਸਟ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਮਸ਼ਹੂਰ ਫਿਲਮ ਨਿਰਦੇਸ਼ਕ ਮਹੇਸ਼ ਮਾਂਜਰੇਕਰ ਬਿੱਗ ਬੌਸ ਮਰਾਠੀ ਦੇ ਇਸ ਸੀਜ਼ਨ ਨੂੰ ਹੋਸਟ ਨਹੀਂ ਕਰਨਗੇ। ਬਾਲੀਵੁਡ ਅਭਿਨੇਤਾ ਰਿਤੇਸ਼ ਦੇਸ਼ਮੁਖ ਮਹੇਸ਼ ਮਾਂਜਰੇਕਰ ਦੀ ਜਗ੍ਹਾ ‘ਬਿੱਗ ਬੌਸ ਮਰਾਠੀ’ ਦੇ 5ਵੇਂ ਸੀਜ਼ਨ ਨੂੰ ਹੋਸਟ ਕਰਨ ਜਾ ਰਹੇ ਹਨ।

ਹਿੰਦੀ ‘ਚ ਸਫਲਤਾ ਤੋਂ ਬਾਅਦ ‘ਬਿੱਗ ਬੌਸ’ ਮਰਾਠੀ ‘ਚ ਵੀ ਲਾਂਚ ਕੀਤਾ ਗਿਆ ਸੀ। ਹਿੰਦੀ ਦੀ ਤਰ੍ਹਾਂ ਮਰਾਠੀ ਵਿੱਚ ਵੀ ਇਸ ਸ਼ੋਅ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਕੈਂਸਰ ਨਾਲ ਜੂਝਦੇ ਹੋਏ ਵੀ ਮਹੇਸ਼ ਮਾਂਜਰੇਕਰ ਨੇ ਇਸ ਸ਼ੋਅ ਨੂੰ ਹੋਸਟ ਕੀਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਹੇਸ਼ ਮਾਂਜਰੇਕਰ ਦਾ ਇਸ ਸ਼ੋਅ ਨਾਲ ਕੰਟਰੈਕਟ ਪਿਛਲੇ ਸਾਲ ਖਤਮ ਹੋ ਗਿਆ ਸੀ। ਕਲਰਜ਼ ਟੀਵੀ ਉਨ੍ਹਾਂ ਨਾਲ ਨਵਾਂ ਇਕਰਾਰਨਾਮਾ ਕਰਨਾ ਚਾਹੁੰਦਾ ਸੀ, ਪਰ ਨਿੱਜੀ ਕਾਰਨਾਂ ਕਰਕੇ ਮਹੇਸ਼ ਮਾਂਜਰੇਕਰ ਬਿੱਗ ਬੌਸ ਨੂੰ ਸਮਾਂ ਨਹੀਂ ਦੇ ਸਕੇ ਅਤੇ ਇਹੀ ਕਾਰਨ ਹੈ ਕਿ ਕਲਰਸ ਟੀਵੀ ਨੇ ਹੁਣ ਸ਼ੋਅ ਦੇ ਨਵੇਂ ਸੀਜ਼ਨ ਲਈ ਰਿਤੇਸ਼ ਦੇਸ਼ਮੁਖ ਨਾਲ ਸੰਪਰਕ ਕੀਤਾ ਹੈ।

ਦੱਸ ਦਈਏ ਕਿ ਰਿਤੇਸ਼ ਦੇਸ਼ਮੁਖ ਦੇ ਨਾਲ ਬਿੱਗ ਬੌਸ ਦਾ ਨਵਾਂ ਪ੍ਰੋਮੋ ਕਲਰਜ਼ ਮਰਾਠੀ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝਾ ਕੀਤਾ ਗਿਆ ਹੈ। ਇਸ ਪ੍ਰੋਮੋ ਦੇ ਹੇਠਾਂ ਕੈਪਸ਼ਨ ਲਿਖਿਆ ਹੈ, “ਮਰਾਠੀ ਐਂਟਰਟੇਨਮੈਂਟ ਦਾ ‘ਬਿੱਗ ਬੌਸ’ ਆ ਰਿਹਾ ਹੈ, ਬਿੱਗ ਬੌਸ ਦੇ ਸੁਪਰਸਟਾਰ ਹੋਸਟ ਰਿਤੇਸ਼ ਦੇਸ਼ਮੁਖ ਦਾ ਸੁਆਗਤ ਕੀਤਾ ਜਾਏ।” ਕਲਰਜ਼ ਮਰਾਠੀ ਦੇ ਨਾਲ, ਬਿੱਗ ਬੌਸ ਮਰਾਠੀ ਦੇ ਸੀਜ਼ਨ 5 ਨੂੰ ਵੀ ਜੀਓ ਸਿਨੇਮਾ ‘ਤੇ ਮੁਫਤ ਸਟ੍ਰੀਮ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਮੈਟਰੋ ‘ਚ ਕੇਜਰੀਵਾਲ ਖਿਲਾਫ ਧਮਕੀ ਭਰਿਆ ਸੰਦੇਸ਼ ਲਿਖਣ ਵਾਲਾ ਨੌਜਵਾਨ ਗ੍ਰਿਫਤਾਰ

ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਕੌਮੀ ਪੱਧਰ ’ਤੇ ਮਨਾਈ ਜਾਵੇਗੀ – SGPC ਪ੍ਰਧਾਨ